Tuesday, January 20, 2026 English हिंदी
ਤਾਜ਼ਾ ਖ਼ਬਰਾਂ
ਕਿਸੇ ਵੀ ਤਰ੍ਹਾਂ ਦੀ ਲੁੱਟ-ਖਸੁੱਟ ਵਿਰੁੱਧ ਸਖ਼ਤ ਕਾਰਵਾਈ ਦੀ ਗਾਰੰਟੀ, ਭਗਵੰਤ ਮਾਨ ਸਰਕਾਰ ਮੁਫ਼ਤ ਅਤੇ ਪਾਰਦਰਸ਼ੀ ਸਿਹਤ ਸੇਵਾਵਾਂ ਲਈ ਵਚਨਬੱਧ: ਡਾ. ਬਲਬੀਰ ਸਿੰਘਤਾਮਿਲਨਾਡੂ ਲਈ 21 ਜਨਵਰੀ ਤੱਕ ਖੁਸ਼ਕ ਮੌਸਮ ਦੀ ਭਵਿੱਖਬਾਣੀਰਿਤੇਸ਼ ਦੇਸ਼ਮੁਖ, ਜੇਨੇਲੀਆ ਡਿਸੂਜ਼ਾ ਦੇ ਪੁੱਤਰ ਨੇ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਵਿੱਚ 'ਪਲੇਅਰ ਆਫ ਦਿ ਮੈਚ' ਦਾ ਖਿਤਾਬ ਜਿੱਤਿਆਮੱਧ ਪ੍ਰਦੇਸ਼ ਵਿੱਚ ਇੱਕ ਹੋਰ ਟੱਕਰ; ਮਹੇਸ਼ਵਰ ਨੇੜੇ ਇੱਕ ਦੀ ਮੌਤ, ਤਿੰਨ ਜ਼ਖਮੀ5.7 ਤੀਬਰਤਾ ਵਾਲਾ ਭੂਚਾਲ ਲੱਦਾਖ ਅਤੇ ਜੰਮੂ-ਕਸ਼ਮੀਰ ਨੂੰ ਹਿਲਾ ਕੇ ਰੱਖ ਦਿੰਦਾ ਹੈਸਮੀਰਾ ਰੈੱਡੀ ਆਪਣੇ 'ਮੁਸਾਫਿਰ' ਦੇ ਸਹਿ-ਕਲਾਕਾਰ ਸੰਜੇ ਦੱਤ ਨਾਲ ਦੁਬਾਰਾ ਜੁੜੀਭਾਰਤ ਦਹਾਕੇ ਲੰਬੇ ਜਿੱਤ ਦੇ ਸਿਲਸਿਲੇ ਤੋਂ ਬਾਅਦ ਵਿਸ਼ਵਵਿਆਪੀ ਵਿਕਾਸ ਦੌੜ, ਇਕੁਇਟੀ ਬਾਜ਼ਾਰਾਂ ਵਿੱਚ ਮੋਹਰੀ ਹੈ: NSEਯੂਰਪ 'ਤੇ ਨਵੇਂ ਟੈਰਿਫ ਦੀ ਅਮਰੀਕੀ ਧਮਕੀ ਦੇ ਵਿਚਕਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾਭਾਰਤ ਦੇ ਦਫ਼ਤਰ ਬਾਜ਼ਾਰ ਲਈ ਜੀਸੀਸੀ ਮੁੱਖ ਵਿਕਾਸ ਚਾਲਕ ਵਜੋਂ ਉੱਭਰਦੇ ਹਨਪਾਕਿਸਤਾਨ ਦੇ ਸ਼ਾਪਿੰਗ ਮਾਲ ਵਿੱਚ ਅੱਗ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ, 70 ਤੋਂ ਵੱਧ ਅਜੇ ਵੀ ਲਾਪਤਾ ਹਨ

ਰਾਜਨੀਤੀ

ਕਿਸੇ ਵੀ ਤਰ੍ਹਾਂ ਦੀ ਲੁੱਟ-ਖਸੁੱਟ ਵਿਰੁੱਧ ਸਖ਼ਤ ਕਾਰਵਾਈ ਦੀ ਗਾਰੰਟੀ, ਭਗਵੰਤ ਮਾਨ ਸਰਕਾਰ ਮੁਫ਼ਤ ਅਤੇ ਪਾਰਦਰਸ਼ੀ ਸਿਹਤ ਸੇਵਾਵਾਂ ਲਈ ਵਚਨਬੱਧ: ਡਾ. ਬਲਬੀਰ ਸਿੰਘ

ਚੰਡੀਗੜ੍ਹ, 19 ਜਨਵਰੀ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ', ਜੋ ਕਿ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ, ਰਸਮੀ ਤੌਰ 'ਤੇ 22 ਤਰੀਕ ਨੂੰ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਕੀਮ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹਰ ਨਾਗਰਿਕ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦੀ ਹੈ।

ਸੋਮਵਾਰ ਨੂੰ ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ.ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਹੈਲਥ ਕਾਰਡ ਬਣਾਉਣ ਤੋਂ ਲੈ ਕੇ ਇਲਾਜ ਤੱਕ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਜਾਂ ਏਜੰਸੀ ਨੂੰ ਕਿਸੇ ਵੀ ਪੜਾਅ 'ਤੇ ਇੱਕ ਰੁਪਿਆ ਵੀ ਵਸੂਲਣ ਦੀ ਇਜਾਜ਼ਤ ਨਹੀਂ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਸਕੀਮ ਦੀ ਦੁਰਵਰਤੋਂ ਦੀਆਂ ਕੋਸ਼ਿਸ਼ਾਂ ਵਿਰੁੱਧ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਹੈ। ਮੁਕਤਸਰ ਅਤੇ ਮਾਨਸਾ ਤੋਂ ਸ਼ਿਕਾਇਤਾਂ ਮਿਲੀਆਂ ਸਨ, ਜਿੱਥੇ ਕੁਝ ਵਿਅਕਤੀ ਹੈਲਥ ਕਾਰਡ ਬਣਾਉਣ ਦੇ ਬਦਲੇ ਲੋਕਾਂ ਤੋਂ 50 ਰੁਪਏ ਨਾਜਾਇਜ਼ ਵਸੂਲ ਰਹੇ ਸਨ। ਉਨ੍ਹਾਂ ਕਿਹਾ ਕਿ ਦੋਵਾਂ ਵਿਅਕਤੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।

ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਯੂਥ ਕਲੱਬ ਦੇ ਵਲੰਟੀਅਰ ਟੋਕਨ ਵੰਡਣ ਲਈ ਘਰ-ਘਰ ਜਾਣਗੇ। ਨਾਗਰਿਕਾਂ ਨੂੰ ਆਪਣੇ ਕਾਰਡ ਬਿਲਕੁਲ ਮੁਫ਼ਤ ਬਣਵਾਉਣ ਲਈ ਟੋਕਨ ਦੇ ਨਾਲ ਆਪਣੇ ਆਧਾਰ ਕਾਰਡ ਅਤੇ ਵੋਟਰ ਆਈਡੀ ਸਮੇਤ ਨਿਰਧਾਰਤ ਕੇਂਦਰਾਂ 'ਤੇ ਜਾਣਾ ਹੋਵੇਗਾ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰ ਭਲਾਈ ਸਕੀਮਾਂ ਦੇ ਨਾਂ 'ਤੇ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਲੁੱਟ-ਖਸੁੱਟ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਭਰੋਸਾ ਦਿੱਤਾ ਕਿ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।

ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਮਾਨ ਸਰਕਾਰ ਪਾਰਦਰਸ਼ੀ ਅਤੇ ਲੋਕ-ਪੱਖੀ ਸਿਹਤ ਸੇਵਾਵਾਂ ਲਈ ਵਚਨਬੱਧ ਹੈ। ਇਹ ਸਕੀਮ ਲੋਕਾਂ ਲਈ ਹੈ ਅਤੇ ਇਹ ਸਾਰਿਆਂ ਲਈ ਮੁਫ਼ਤ ਅਤੇ ਪਹੁੰਚਯੋਗ ਰਹੇਗੀ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਜਨੀਤੀ ਖ਼ਬਰਾਂ

ਆਪ ਮੰਤਰੀ ਨੇ ਕਾਂਗਰਸ ਅਤੇ ਭਾਜਪਾ ਨੂੰ ਜਾਅਲੀ ਵੀਡੀਓ ਰਾਹੀਂ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਿਰੁੱਧ ਦਿੱਤੀ ਚੇਤਾਵਨੀ

ਬੰਗਾਲ SIR: ECI ਨੇ ਦਸਤਾਵੇਜ਼ ਤਸਦੀਕ ਦੀ ਪ੍ਰਗਤੀ 'ਤੇ EROs, DEOs ਤੋਂ ਰੋਜ਼ਾਨਾ ਰਿਪੋਰਟ ਮੰਗੀ

ਬਿੱਟੂ ਨੇ ਖੁਦ 2007-17 ਦੇ ਅਕਾਲੀ-ਭਾਜਪਾ ਰਾਜ ਅਤੇ 2017-22 ਦੀ ਅਸਫਲ ਕਾਂਗਰਸ ਸਰਕਾਰ ਦੀ ਅਸਲੀਅਤ ਦਾ ਕੀਤਾ ਪਰਦਾਫਾਸ਼:ਬਲਤੇਜ ਪੰਨੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਵਕਾਲਤ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਗ੍ਰੰਥੀਆਂ ਦੇ ਫੈਸਲੇ ਦੀ ਪਾਲਣਾ ਕਰਾਂਗਾ

ਰਾਸ਼ਟਰਪਤੀ ਮੁਰਮੂ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਖਤਰੇ ਨੂੰ ਉਜਾਗਰ ਕੀਤਾ, ਸਥਾਈ ਹੱਲ ਦੀ ਮੰਗ ਕੀਤੀ

ਉਮਰ ਅਬਦੁੱਲਾ ਨੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ, ਉਨ੍ਹਾਂ ਨੂੰ ਈਰਾਨ ਵਿੱਚ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ

ECI ਨੇ ਬੰਗਾਲ ਵਿੱਚ ਦਸਤਾਵੇਜ਼ ਪ੍ਰਮਾਣਿਕਤਾ ਦੀ ਸੁਸਤ ਗਤੀ ਨੂੰ ਝੰਜੋੜਿਆ SIR, DEOs ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ

2026 ਬੰਗਾਲ ਵਿਧਾਨ ਸਭਾ ਚੋਣਾਂ ਲਈ CAPF ਦੀ ਤਾਇਨਾਤੀ ਨਿਰਧਾਰਤ ਕਰਨ ਲਈ 2014 ਤੋਂ ਚੋਣ-ਹਿੰਸਾ

ਮੁੰਬਈ ਸਮੇਤ 29 ਨਗਰ ਨਿਗਮਾਂ ਲਈ ਕੱਲ੍ਹ ਵੋਟਾਂ; 16 ਜਨਵਰੀ ਨੂੰ ਗਿਣਤੀ