Saturday, January 17, 2026 English हिंदी
ਤਾਜ਼ਾ ਖ਼ਬਰਾਂ
ਆਪ ਮੰਤਰੀ ਨੇ ਕਾਂਗਰਸ ਅਤੇ ਭਾਜਪਾ ਨੂੰ ਜਾਅਲੀ ਵੀਡੀਓ ਰਾਹੀਂ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਿਰੁੱਧ ਦਿੱਤੀ ਚੇਤਾਵਨੀਭਾਰਤ ਦੀ ਅਸਲ GDP ਵਿਕਾਸ ਦਰ FY27 ਵਿੱਚ 6-7 ਪ੍ਰਤੀਸ਼ਤ ਦੀ ਰੇਂਜ ਵਿੱਚ ਰਹੇਗੀ, ਪੂੰਜੀ ਖਰਚ 14 ਪ੍ਰਤੀਸ਼ਤ ਵਧੇਗਾ: ਰਿਪੋਰਟਚੀਨ ਨਾਲ ਈਵੀ ਸੌਦਾ ਕੈਨੇਡਾ ਦੇ ਘਰੇਲੂ ਆਟੋ ਉਤਪਾਦਨ ਨੂੰ ਰੋਕ ਸਕਦਾ ਹੈ: ਰਿਪੋਰਟਜੰਮੂ-ਕਸ਼ਮੀਰ ਦੇ ਬਡਗਾਮ ਵਿੱਚ 4 ਕਿਲੋ ਚਰਸ ਬਰਾਮਦ, ਤਿੰਨ ਗ੍ਰਿਫ਼ਤਾਰ2025 ਵਿੱਚ ਭਾਰਤੀ ਘਰਾਂ ਵਿੱਚ 117 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ ਕਿਉਂਕਿ ਸੋਨੇ ਦੀ ਤੇਜ਼ੀ ਨਾਲ ਦੌਲਤ ਵਧੀ ਹੈ'ਗੋਲਡੀਲੌਕਸ' ਸਾਲ ਭਾਰਤੀ ਬਾਜ਼ਾਰਾਂ ਦੀ ਉਡੀਕ ਕਰ ਰਿਹਾ ਹੈ ਜਿਸ ਵਿੱਚ ਸੰਭਾਵਤ 11 ਪ੍ਰਤੀਸ਼ਤ ਵਾਪਸੀ ਹੋਵੇਗੀ: ਰਿਪੋਰਟ'ਆਜ਼ਾਦ' ਦੇ 1 ਸਾਲ ਦੇ ਹੋਣ 'ਤੇ ਅਜੇ ਦੇਵਗਨ ਨੇ ਭਤੀਜੇ ਆਮਨ ਦੇਵਗਨ ਨੂੰ 'ਬੱਚਾ ਵੱਡਾ ਹੋ ਗਿਆ' ਕਿਹਾਅਧਿਐਨ ਸਾਬਤ ਕਰਦਾ ਹੈ ਕਿ ਮਾਵਾਂ ਦੁਆਰਾ ਪੈਰਾਸੀਟਾਮੋਲ ਦੀ ਵਰਤੋਂ ਔਟਿਜ਼ਮ, ADHD ਨਾਲ ਨਹੀਂ ਜੁੜੀ ਹੋਈ ਹੈ।ਰਾਸ਼ਾ ਥਡਾਨੀ ਨੇ 'ਆਜ਼ਾਦ' ਦਾ ਇੱਕ ਸਾਲ ਪੂਰਾ ਕੀਤਾ: ਜਾਦੂ, ਪਾਗਲਪਨ ਰਾਹੀਂਕੇਂਦਰ ਵੱਲੋਂ ਜਲਦੀ ਹੀ ਗਿਗ ਵਰਕਰਾਂ, ਘਰੇਲੂ ਸਹਾਇਕਾਂ ਲਈ ਜਮਾਂਦਰੂ-ਮੁਕਤ ਕਰਜ਼ੇ ਸ਼ੁਰੂ ਕਰਨ ਦੀ ਸੰਭਾਵਨਾ ਹੈ

ਰਾਜਨੀਤੀ

ਆਪ ਮੰਤਰੀ ਨੇ ਕਾਂਗਰਸ ਅਤੇ ਭਾਜਪਾ ਨੂੰ ਜਾਅਲੀ ਵੀਡੀਓ ਰਾਹੀਂ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਿਰੁੱਧ ਦਿੱਤੀ ਚੇਤਾਵਨੀ

ਚੰਡੀਗੜ੍ਹ, 17 ਜਨਵਰੀ

ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਕਾਂਗਰਸ ਆਗੂਆਂ ਵੱਲੋਂ 'ਆਪ' ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਛੇੜਛਾੜ ਵਾਲੇ ਵੀਡੀਓ ਨਾਲ ਸਬੰਧਤ ਮਾਮਲੇ ਵਿੱਚ ਅਦਾਲਤ ਦੁਆਰਾ ਫੋਰੈਂਸਿਕ ਰਿਪੋਰਟ ਦੇ ਅਧਾਰ 'ਤੇ ਜਾਰੀ ਕੀਤੇ ਹੁਕਮਾਂ 'ਤੇ ਸ਼ੱਕ ਜਤਾ ਕੇ ਜਨਤਾ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ ਹੈ।

'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪੰਜਾਬ ਪੁਲਿਸ ਦੀ ਫੋਰੈਂਸਿਕ ਰਿਪੋਰਟ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਮੁੱਦਾ ਹੁਣ ਸਿਆਸੀ ਅਸਹਿਮਤੀ ਤੋਂ ਕਿਤੇ ਅੱਗੇ ਵਧ ਚੁੱਕਾ ਹੈ ਅਤੇ ਇਹ ਸਿੱਧੇ ਤੌਰ 'ਤੇ ਅਦਾਲਤੀ ਹੁਕਮਾਂ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ।

ਅਰੋੜਾ ਨੇ ਸਪੱਸ਼ਟ ਕੀਤਾ ਕਿ ਮਾਣਯੋਗ ਅਦਾਲਤ ਨੇ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਪੇਸ਼ ਕੀਤੀਆਂ ਫੋਰੈਂਸਿਕ ਰਿਪੋਰਟਾਂ ਦੀ ਜਾਂਚ ਕਰਨ ਤੋਂ ਬਾਅਦ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਵਾਇਰਲ ਹੋਈ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਅਸਲ ਆਡੀਓ ਵਿੱਚ ਕੋਈ ਵੀ ਇਤਰਾਜ਼ਯੋਗ ਸ਼ਬਦ ਮੌਜੂਦ ਨਹੀਂ ਸੀ। ਇਸੇ ਸਿੱਟੇ ਦੇ ਆਧਾਰ 'ਤੇ ਅਦਾਲਤ ਨੇ ਵੀਡੀਓ ਨੂੰ ਹਟਾਉਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਲਾਕ ਕਰਨ ਦੇ ਹੁਕਮ ਦਿੱਤੇ ਸਨ।

ਅਮਨ ਅਰੋੜਾ ਨੇ ਕਿਹਾ ਕਿ ਅਦਾਲਤ ਦੇ ਸਾਹਮਣੇ ਰੱਖੇ ਗਏ ਫੋਰੈਂਸਿਕ ਨਤੀਜਿਆਂ 'ਤੇ ਸਵਾਲ ਉਠਾਉਣਾ ਕਿਸੇ ਸਿਆਸੀ ਪਾਰਟੀ ਜਾਂ ਸਰਕਾਰ 'ਤੇ ਸਵਾਲ ਉਠਾਉਣਾ ਨਹੀਂ ਹੈ। ਇਹ ਅਦਾਲਤ ਦੇ ਫੈਸਲੇ 'ਤੇ ਸਵਾਲ ਚੁੱਕਣਾ ਹੈ। ਇੱਕ ਵਾਰ ਜਦੋਂ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ, ਤਾਂ ਉਸ ਦੇ ਨਤੀਜਿਆਂ ਤੋਂ ਇਨਕਾਰ ਕਰਨਾ ਸਿਆਸਤ ਨਹੀਂ, ਸਗੋਂ ਕਾਨੂੰਨ ਦੇ ਸ਼ਾਸਨ (ਰੂਲ) ਦੀ ਮਾਣਹਾਨੀ ਹੈ।

ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਗੱਲਾਂ ਦਾ ਜਵਾਬ ਦਿੰਦਿਆਂ 'ਆਪ' ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਝੂਠੇ ਬਿਰਤਾਂਤ ਨੂੰ ਦੁਹਰਾਉਣ ਨਾਲ ਅਦਾਲਤੀ ਤੱਥ ਨਹੀਂ ਬਦਲ ਸਕਦੇ। ਉਨ੍ਹਾਂ ਕਿਹਾ ਕਿ ਅਦਾਲਤ ਨੇ ਫੋਰੈਂਸਿਕ ਸਬੂਤਾਂ ਦੀ ਜਾਂਚ ਕੀਤੀ ਅਤੇ ਆਪਣਾ ਨਤੀਜਾ ਦਰਜ ਕੀਤਾ। ਉਹ ਨਿਆਂਇਕ ਸਿੱਟਾ ਰਿਕਾਰਡ 'ਤੇ ਹੈ। ਕੋਈ ਵੀ ਸਿਆਸੀ ਵਿਆਖਿਆ ਅਦਾਲਤ ਦੁਆਰਾ ਪ੍ਰਵਾਨਿਤ ਫੋਰੈਂਸਿਕ ਰਿਪੋਰਟ ਨੂੰ ਰੱਦ ਨਹੀਂ ਕਰ ਸਕਦੀ।

ਕਾਂਗਰਸੀ ਆਗੂ ਪਰਗਟ ਸਿੰਘ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਭੁੱਲਰ ਨੇ ਕਿਹਾ ਕਿ ਛੇੜਛਾੜ ਕੀਤੇ ਗਏ ਕੰਟੈਂਟ ਦੇ ਆਧਾਰ 'ਤੇ ਧਾਰਮਿਕ ਭਾਵਨਾਵਾਂ ਨੂੰ ਵਿਵਾਦ ਵਿੱਚ ਘਸੀਟਣਾ ਬੇਹੱਦ ਗੈਰ-ਜ਼ਿੰਮੇਵਾਰਾਨਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸੱਚਾਈ ਅਤੇ ਇਮਾਨਦਾਰੀ ਦੀ ਹੱਕਦਾਰ ਹੈ, ਸਿਆਸੀ ਲਾਹੇ ਲਈ ਜਾਅਲੀ ਕਲਿੱਪਾਂ ਦੀ ਨਹੀਂ। ਜਾਅਲੀ ਸਮੱਗਰੀ ਦੇ ਬਚਾਅ ਲਈ ਗੁਰੂ ਸਾਹਿਬਾਨ ਦੇ ਸਤਿਕਾਰਤ ਨਾਮ ਦੀ ਵਰਤੋਂ ਕਰਨਾ ਹੀ ਅਸਲ ਵਿੱਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ।

'ਆਪ' ਆਗੂਆਂ ਨੇ ਪਰਗਟ ਸਿੰਘ ਅਤੇ ਸੁਨੀਲ ਜਾਖੜ ਨੂੰ ਸਲਾਹ ਦਿੱਤੀ ਕਿ ਜਮਹੂਰੀ ਜ਼ਿੰਮੇਵਾਰੀ ਦੀ ਮੰਗ ਹੈ ਕਿ ਸਿਆਸੀ ਸਹੂਲਤਾਂ ਦੀ ਪਰਵਾਹ ਕੀਤੇ ਬਿਨਾਂ ਨਿਆਂਇਕ ਸੰਸਥਾਵਾਂ ਦਾ ਸਤਿਕਾਰ ਕੀਤਾ ਜਾਵੇ ਅਤੇ ਅਦਾਲਤੀ ਫੈਸਲਿਆਂ ਨੂੰ ਸਵੀਕਾਰ ਕੀਤਾ ਜਾਵੇ।

 

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਜਨੀਤੀ ਖ਼ਬਰਾਂ

ਬੰਗਾਲ SIR: ECI ਨੇ ਦਸਤਾਵੇਜ਼ ਤਸਦੀਕ ਦੀ ਪ੍ਰਗਤੀ 'ਤੇ EROs, DEOs ਤੋਂ ਰੋਜ਼ਾਨਾ ਰਿਪੋਰਟ ਮੰਗੀ

ਬਿੱਟੂ ਨੇ ਖੁਦ 2007-17 ਦੇ ਅਕਾਲੀ-ਭਾਜਪਾ ਰਾਜ ਅਤੇ 2017-22 ਦੀ ਅਸਫਲ ਕਾਂਗਰਸ ਸਰਕਾਰ ਦੀ ਅਸਲੀਅਤ ਦਾ ਕੀਤਾ ਪਰਦਾਫਾਸ਼:ਬਲਤੇਜ ਪੰਨੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਵਕਾਲਤ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਗ੍ਰੰਥੀਆਂ ਦੇ ਫੈਸਲੇ ਦੀ ਪਾਲਣਾ ਕਰਾਂਗਾ

ਰਾਸ਼ਟਰਪਤੀ ਮੁਰਮੂ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਖਤਰੇ ਨੂੰ ਉਜਾਗਰ ਕੀਤਾ, ਸਥਾਈ ਹੱਲ ਦੀ ਮੰਗ ਕੀਤੀ

ਉਮਰ ਅਬਦੁੱਲਾ ਨੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ, ਉਨ੍ਹਾਂ ਨੂੰ ਈਰਾਨ ਵਿੱਚ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ

ECI ਨੇ ਬੰਗਾਲ ਵਿੱਚ ਦਸਤਾਵੇਜ਼ ਪ੍ਰਮਾਣਿਕਤਾ ਦੀ ਸੁਸਤ ਗਤੀ ਨੂੰ ਝੰਜੋੜਿਆ SIR, DEOs ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ

2026 ਬੰਗਾਲ ਵਿਧਾਨ ਸਭਾ ਚੋਣਾਂ ਲਈ CAPF ਦੀ ਤਾਇਨਾਤੀ ਨਿਰਧਾਰਤ ਕਰਨ ਲਈ 2014 ਤੋਂ ਚੋਣ-ਹਿੰਸਾ

ਮੁੰਬਈ ਸਮੇਤ 29 ਨਗਰ ਨਿਗਮਾਂ ਲਈ ਕੱਲ੍ਹ ਵੋਟਾਂ; 16 ਜਨਵਰੀ ਨੂੰ ਗਿਣਤੀ

ਬੰਗਾਲ SIR: ECI ਨੇ 2,000 ਵਾਧੂ ਮਾਈਕ੍ਰੋ-ਆਬਜ਼ਰਵਰਾਂ ਦੀ ਨਿਯੁਕਤੀ ਦੇ ਕਾਰਨਾਂ ਨੂੰ ਸਪੱਸ਼ਟ ਕੀਤਾ