ਤਰਨਤਾਰਨ, 8 ਨਵੰਬਰ
ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡੀ ਮਜਬੂਤੀ ਮਿਲੀ ਜਦੋਂ ਹਲਕੇ ਦੇ ਵੱਡੀ ਗਿਣਤੀ ਵਿੱਚ ਯੂਥ ਆਗੂ 'ਆਪ' ਵਿੱਚ ਸ਼ਾਮਿਲ ਹੋ ਗਏ।
ਇੱਕ ਪ੍ਰੈਸ ਮਿਲਣੀ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਚੇਅਰਮੈਨ ਹਰਚੰਦ ਸਿੰਘ ਬਰਸਟ, ਡਾ.ਐਸ.ਐਸ.ਆਹਲੂਵਾਲੀਆ, ਗੁਰਦੇਵ ਸਿੰਘ ਲਾਖਾਣਾ, ਪਰਮਿੰਦਰ ਗੋਲਡੀ ਦੀ ਮੌਜੂਦਗੀ ਵਿੱਚ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।
'ਆਪ' ਯੂਥ ਆਗੂ ਸ਼ਾਹਬਾਜ਼ ਦੀ ਰਹਿਨੁਮਾਈ ਹੇਠ ਸ਼ਾਮਿਲ ਹੋਣ ਵਾਲੀਆਂ ਵਿੱਚ ਏਕਮ ਸੰਧੂ, ਨਵਤੇਜ ਸੰਧੂ, ਵਿੱਕੀ ਸੰਧੂ, ਅਨਮੋਲ ਰੰਧਾਵਾ, ਸੁਰਜਨ ਸਿੰਘ, ਸੁਖਦੀਪ ਸਿੰਘ, ਰਾਜ ਭੁੱਲਰ, ਪ੍ਰਿੰਸ, ਆਦੇਸ਼, ਜੋਬਨ, ਅਮਨ, ਹਰਦੀਪ, ਜਗਰੂਪ ਸਿੰਘ, ਮੋਂਟੂ, ਮੋਲਾ ਬਾਠ, ਅਕਾਸ਼ਦੀਪ, ਯੋਧਾ ਜਮਸਤਪੁਰ, ਜੋਤਾ, ਪਵਨ, ਦਲਜੀਤ, ਪਵਨ, ਅਰਸ਼, ਸੁਖਬੀਰ, ਵਨਸ਼ ਕਲੇਰ,ਜੋਬਨ ਜਮਸਤਪੁਰ ਪ੍ਰਮੁੱਖ ਹਨ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਤਰਨਤਾਰਨ ਦੀ ਨੌਜਵਾਨ ਪੀੜ੍ਹੀ ਹੁਣ ਬਦਲਾਅ ਦੀ ਅਗਵਾਈ ਕਰ ਰਹੀ ਹੈ। ਸਾਡੇ ਨੌਜਵਾਨ ਪੰਜਾਬ ਦੀ ਭਵਿੱਖ ਦੀ ਤਾਕਤ ਹਨ। ਆਮ ਆਦਮੀ ਪਾਰਟੀ ਰਾਜਨੀਤੀ ਵਿੱਚ ਨੌਜਵਾਨਾਂ ਨੂੰ ਇੱਕ ਸਾਫ਼-ਸੁਥਰਾ ਪਲੇਟਫਾਰਮ ਪ੍ਰਦਾਨ ਕਰ ਰਹੀ ਹੈ, ਜਿੱਥੇ ਸੇਵਾ ਅਤੇ ਵਿਕਾਸ ਸਭ ਤੋਂ ਵੱਧ ਤਰਜੀਹ ਹਨ। ਇਨ੍ਹਾਂ ਸਾਰੀਆਂ ਦਾ ਇਹ ਉਤਸ਼ਾਹ ਅਤੇ ਊਰਜਾ ਆਪ ਉਮੀਦਵਾਰ ਹਰਮੀਤ ਸੰਧੂ ਦੀ ਜਿੱਤ ਦੀ ਗਰੰਟੀ ਹੈ।
ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਵੀ ਸਾਰੇ ਨੌਜਵਾਨ ਆਗੂਆਂ ਦਾ ਸਵਾਗਤ ਕੀਤਾ। ਅਕਾਲੀ ਦਲ ਅਤੇ ਕਾਂਗਰਸ 'ਤੇ ਤਿੱਖਾ ਹਮਲ ਕਰਦੇ ਹੋਏ ਬਰਸਟ ਨੇ ਕਿਹਾ ਇਨ ਦੋਵੇਂ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਪੰਥ ਦੀ ਪਾਰਟੀ ਨਹੀਂ, ਸਗੋਂ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ। ਬਾਦਲਾਂ ਨੇ ਆਪਣੇ ਸਵਾਰਥੀ ਹਿੱਤਾਂ ਲਈ ਪੰਜਾਬ ਨੂੰ ਲੁੱਟਿਆ ਅਤੇ ਨੋਜਵਾਨਾਂ ਨੂੰ ਨਸ਼ੇ ਵਲ ਧੱਕਿਆ। ਗੁਰੂ ਸਾਹਿਬਾਨ 'ਤੇ ਦਿੱਤੇ ਰਾਜਾ ਵੜਿੰਗ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਅਤੇ ਇਸ ਦੇ ਆਗੂਆਂ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਕਾਂਗਰਸੀ ਆਗੂਆਂ ਨੇ ਗੁਰੂਆਂ ਅਤੇ ਸਿੱਖ ਭਾਵਨਾਵਾਂ ਦਾ ਅਪਮਾਨ ਕੀਤਾ ਹੈ।
ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਮਾਨ ਸਰਕਾਰ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਸੇਧ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਸਰਕਾਰ ਨੇ ਆਪਣੇ ਵਾਅਦੇ ਸਾਰੇ ਪੂਰੇ ਕੀਤੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਵਿੱਚ ਜਿੰਮ ਅਤੇ ਖੇਡ ਦੇ ਮੈਦਾਨ ਬਣਾਏ ਜਾ ਰਹੇ ਹਨ। ਆਮ ਆਦਮੀ ਪਾਰਟੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਰਹੀ ਹੈ।
ਆਪ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰੀ, ਪਾਰਦਰਸ਼ਤਾ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧ ਰਹੀ ਹੈ ਅਤੇ ਜਨਤਾ ਦਾ ਵਿਸ਼ਵਾਸ ਇਸਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਦਾਅਵਾ ਕੀਤਾ ਲੋਕਾਂ ਦਾ ਇਹ ਵਿਸ਼ਵਾਸ 'ਆਪ' ਨੂੰ ਤਰਨਤਾਰਨ ਜਿਮਨੀ ਚੋਣ ਵਿੱਚ ਵੱਡੇ ਫਰਕ ਨਾਲ ਜਿਤਾਏਗਾ।