Saturday, November 08, 2025 English हिंदी
ਤਾਜ਼ਾ ਖ਼ਬਰਾਂ
ਤਰਨਤਾਰਨਜਿਮਨੀ ਚੋਣ ਤੋਂ ਪਹਿਲਾਂ 100 ਤੋਂ ਵੱਧ ਪਰਿਵਾਰਾਂ ਨੇ 'ਆਪ' ਦਾ ਫੜਿਆ ਪੱਲਾ, ਹਰਮੀਤ ਸਿੰਘ ਸੰਧੂ ਦੀ ਜਿੱਤ ਦਾ ਦਿੱਤਾ ਭਰੋਸਾਪੰਜਾਬ ਉਪ ਚੋਣ ਪ੍ਰਕਿਰਿਆ ਵਿੱਚ 'ਦਖਲਅੰਦਾਜ਼ੀ' ਕਰਨ ਦੇ ਦੋਸ਼ ਹੇਠ ਐਸਐਸਪੀ ਮੁਅੱਤਲਨੋਬਲ ਪੁਰਸਕਾਰ ਦੇ ਸਹਿ-ਵਿਜੇਤਾ ਜੇਮਜ਼ ਵਾਟਸਨ ਲਈ, 'ਡੀਐਨਏ ਮੇਰਾ ਇੱਕੋ ਇੱਕ ਸੋਨੇ ਦੀ ਦੌੜ ਸੀ'ਪਾਕਿਸਤਾਨੀ ਫੌਜੀ ਹਮਲੇ ਵਿੱਚ ਅਫਗਾਨਿਸਤਾਨ ਵਿੱਚ ਛੇ ਨਾਗਰਿਕ ਮਾਰੇ ਗਏ, ਪੰਜ ਜ਼ਖਮੀਅੰਸ਼ੁਲਾ ਕਪੂਰ ਨੇ ਦੁੱਖ ਦੇ ਦਿਮਾਗ ਅਤੇ ਦਿਲ ਨੂੰ ਬਦਲਣ ਦੇ ਵੱਖ-ਵੱਖ ਤਰੀਕਿਆਂ ਨੂੰ ਸਾਂਝਾ ਕੀਤਾਕੇਂਦਰ ਨੂੰ ਇੱਕ ਵਾਰ ਫਿਰ ਪੰਜਾਬ ਦੀ ਆਵਾਜ਼ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ: ਸ਼ੈਰੀ ਕਲਸੀਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਹੋਈ ਹੋਰ ਮਜਬੂਤ, ਹਲਕੇ ਦੇ ਸੈਂਕੜੇ ਨੌਜਵਾਨ ਆਪ 'ਚ ਹੋਏ ਸ਼ਾਮਿਲਬਸਤਰ ਵਿੱਚ NIA ਦੇ 12 ਟਿਕਾਣਿਆਂ 'ਤੇ ਛਾਪੇ; ਉਪ ਮੁੱਖ ਮੰਤਰੀ ਨੇ ਇਸਨੂੰ ਮਾਓਵਾਦੀ ਫੰਡਿੰਗ ਲਈ ਇੱਕ ਝਟਕਾ ਦੱਸਿਆਅਕਤੂਬਰ ਵਿੱਚ ਨਿਫਟੀ ਮਿਡਕੈਪ 150, ਨਿਫਟੀ 50 ਚੋਟੀ ਦੇ ਪ੍ਰਦਰਸ਼ਨ ਕਰਨ ਵਾਲਿਆਂ ਵਜੋਂ ਉਭਰ ਕੇ ਸਾਹਮਣੇ ਆਏBSE ਨੇ RRP ਸੈਮੀਕੰਡਕਟਰਾਂ, 8 ਹੋਰਾਂ ਨੂੰ ਨਿਗਰਾਨੀ ਉਪਾਵਾਂ ਨਾਲ ਹਫਤਾਵਾਰੀ ਵਪਾਰਕ ਟੋਕਰੀ ਵਿੱਚ ਰੱਖਿਆ ਹੈ

ਰਾਜਨੀਤੀ

249 ਦਿਨਾਂ 'ਚ 35,000 ਤੋਂ ਵੱਧ ਤਸਕਰਾਂ ਦੀ ਗ੍ਰਿਫ਼ਤਾਰੀ 'ਆਪ' ਸਰਕਾਰ ਦੀ ਗੰਭੀਰਤਾ ਦਾ ਸਬੂਤ, ਤਰਨਤਾਰਨ 'ਚ ਇਹ ਜੰਗ ਹੋਰ ਤੇਜ਼ ਕਰਾਂਗੇ: ਹਰਮੀਤ ਸੰਧੂ

ਤਰਨਤਾਰਨ, 6 ਨਵੰਬਰ

ਆਮ ਆਦਮੀ ਪਾਰਟੀ (ਆਪ) ਦੇ ਤਰਨਤਾਰਨ ਜਿਮਨੀ ਚੋਣ ਲਈ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਫੈਸਲਾਕੁੰਨ ਜੰਗ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਇਸ ਵਚਨਬੱਧਤਾ ਕਾਰਨ ਅੱਜ ਨਸ਼ਾ ਤਸਕਰਾਂ ਦਾ ਲੱਕ ਟੁੱਟ ਗਿਆ ਹੈ ਅਤੇ ਤਰਨਤਾਰਨ ਦੇ ਲੋਕ ਇਸ ਜ਼ਿਮਨੀ ਚੋਣ ਵਿੱਚ ਨਸ਼ਾ-ਮੁਕਤ ਏਜੰਡੇ 'ਤੇ ਮੋਹਰ ਲਾਉਣ ਦਾ ਮਨ ਬਣਾ ਚੁੱਕੇ ਹਨ।

 

ਹਰਮੀਤ ਸਿੰਘ ਸੰਧੂ ਨੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ "ਯੁੱਧ ਨਸ਼ਿਆਂ ਵਿਰੁੱਧ" ਦੇ 249ਵੇਂ ਦਿਨ ਹੀ ਪੁਲਿਸ ਨੇ 97 ਹੋਰ ਤਸਕਰਾਂ ਨੂੰ 1.3 ਕਿਲੋ ਹੈਰੋਇਨ ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਦਿਖਾਉਂਦਾ ਹੈ ਕਿ ਮਾਨ ਸਰਕਾਰ ਹਰ ਰੋਜ਼ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ਼ ਗੱਲਾਂ ਕਰਦੀਆਂ ਸਨ, ਪਰ ਮਾਨ ਸਰਕਾਰ ਨੇ ਸਿਰਫ਼ 249 ਦਿਨਾਂ ਵਿੱਚ 35,377 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਹੈ। ਇਹ ਇੱਕ ਰਿਕਾਰਡ ਹੈ ਜੋ 'ਆਪ' ਸਰਕਾਰ ਦੀ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੇ ਇਰਾਦੇ ਨੂੰ ਦਰਸਾਉਂਦਾ ਹੈ।

 

ਸੰਧੂ ਨੇ ਕਿਹਾ ਕਿ ਤਰਨਤਾਰਨ ਇੱਕ ਸਰਹੱਦੀ ਹਲਕਾ ਹੈ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਤੋਂ ਬਚਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਤਰਨਤਾਰਨ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਵਿਧਾਇਕ ਬਣਨ ਤੋਂ ਬਾਅਦ, ਮੈਂ ਮਾਨ ਸਰਕਾਰ ਨਾਲ ਮਿਲ ਕੇ ਇਸ ਸਰਹੱਦੀ ਹਲਕੇ ਵਿੱਚ ਨਸ਼ਿਆਂ ਖਿਲਾਫ਼ ਇਸ ਜੰਗ ਨੂੰ ਹੋਰ ਵੀ ਤੇਜ਼ ਕਰਾਂਗਾ।

 

ਉਨ੍ਹਾਂ ਸਰਕਾਰ ਦੀ ਤਿੰਨ-ਨੁਕਾਤੀ ਰਣਨੀਤੀ (ਇਨਫੋਰਸਮੈਂਟ, ਡੀ-ਅਡਿਕਸ਼ਨ, ਪ੍ਰੀਵੈਨਸ਼ਨ) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਰਫ਼ ਗ੍ਰਿਫ਼ਤਾਰੀਆਂ ਹੀ ਨਹੀਂ, ਸਗੋਂ ਨਸ਼ੇ ਦੇ ਆਦੀ ਹੋਏ ਨੌਜਵਾਨਾਂ ਦਾ ਮੁੜ ਵਸੇਬਾ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 'ਆਪ' ਸਰਕਾਰ ਦੇ ਹੱਥ ਮਜ਼ਬੂਤ ਕਰਨ ਅਤੇ ਤਰਨਤਾਰਨ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਜਨੀਤੀ ਖ਼ਬਰਾਂ

ਤਰਨਤਾਰਨਜਿਮਨੀ ਚੋਣ ਤੋਂ ਪਹਿਲਾਂ 100 ਤੋਂ ਵੱਧ ਪਰਿਵਾਰਾਂ ਨੇ 'ਆਪ' ਦਾ ਫੜਿਆ ਪੱਲਾ, ਹਰਮੀਤ ਸਿੰਘ ਸੰਧੂ ਦੀ ਜਿੱਤ ਦਾ ਦਿੱਤਾ ਭਰੋਸਾ

ਪੰਜਾਬ ਉਪ ਚੋਣ ਪ੍ਰਕਿਰਿਆ ਵਿੱਚ 'ਦਖਲਅੰਦਾਜ਼ੀ' ਕਰਨ ਦੇ ਦੋਸ਼ ਹੇਠ ਐਸਐਸਪੀ ਮੁਅੱਤਲ

ਕੇਂਦਰ ਨੂੰ ਇੱਕ ਵਾਰ ਫਿਰ ਪੰਜਾਬ ਦੀ ਆਵਾਜ਼ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ: ਸ਼ੈਰੀ ਕਲਸੀ

ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਹੋਈ ਹੋਰ ਮਜਬੂਤ, ਹਲਕੇ ਦੇ ਸੈਂਕੜੇ ਨੌਜਵਾਨ ਆਪ 'ਚ ਹੋਏ ਸ਼ਾਮਿਲ

ਸੰਸਦ ਦਾ ਸਰਦ ਰੁੱਤ ਸੈਸ਼ਨ 1 ਤੋਂ 19 ਦਸੰਬਰ ਤੱਕ ਹੋਵੇਗਾ

ਪੰਜਾਬ ਦੀ ਵਿਰਾਸਤ 'ਤੇ ਭਾਜਪਾ ਦਾ ਹਮਲਾ! AAP ਸਾਂਸਦ ਬੋਲੇ- ਯੂਨੀਵਰਸਿਟੀ ਦੀ ਸੈਨੇਟ ਨੂੰ ਇਹ ਨੋਟੀਫਿਕੇਸ਼ਨ ਭੰਗ ਨਹੀਂ ਕਰ ਸਕਦਾ, "ਪੰਜਾਬ ਨਹੀਂ ਦੱਬੇਗਾ"

ਬਾਦਲਾਂ ਨੇ ਪੰਜਾਬ ਦੇ ਵਿਸ਼ਵਾਸ ਅਤੇ ਭਵਿੱਖ ਨਾਲ ਕੀਤਾ ਧੋਖਾ, ਹੁਣ ਸੂਬੇ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਨਹੀਂ ਰਿਹਾ ਕੋਈ ਵਜੂਦ : ਹਰਮੀਤ ਸਿੰਘ ਸੰਧੂ

ਆਜ਼ਮ ਖਾਨ ਨੇ ਲਖਨਊ ਵਿੱਚ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ, ਸਿਆਸੀ ਹਲਚਲ

ਜੰਮੂ-ਕਸ਼ਮੀਰ ਉਪ-ਚੋਣਾਂ: ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਐਨਸੀ ਵਿਰੁੱਧ ਹੱਥ ਮਿਲਾਇਆ

ਬੰਗਾਲ ਵਿੱਚ SIR: ਤਿੰਨ ਦਿਨਾਂ ਵਿੱਚ 2.10 ਕਰੋੜ ਗਣਨਾ ਫਾਰਮ ਵੰਡੇ ਗਏ