ਚੰਡੀਗੜ੍ਹ, 26 ਨਵੰਬਰ
ਸੰਵਿਧਾਨ ਦਿਵਸ ਦੇ ਇਤਿਹਾਸਕ ਮੌਕੇ 'ਤੇ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਰਤ ਦੇ ਲੋਕਾਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ 'ਆਪ' ਨੇ ਸਥਾਪਨਾ ਦਿਵਸ ਦਾ ਜਸ਼ਨ ਇੱਕ ਵਿਸ਼ੇਸ਼ ਸੰਦੇਸ਼ ਨਾਲ ਇਸ ਦਿਨ ਨੂੰ ਮਨਾਇਆ।
ਅਮਨ ਅਰੋੜਾ ਨੇ ਕਿਹਾ ਕਿ ਤੇਰਾਂ ਸਾਲ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਇੱਕ ਅਜਿਹੀ ਲਹਿਰ ਦੀ ਸ਼ੁਰੂਆਤ ਕੀਤੀ ਸੀ ਜੋ ਅੱਜ ਇਕ ਮਜ਼ਬੂਤ ਸੰਸਥਾ ਵਜੋਂ ਤਬਦੀਲ ਹੋ ਚੁੱਕੀ ਹੈ, ਜੋ ਸਾਫ਼-ਸੁਥਰੀ, ਪਾਰਦਰਸ਼ੀ ਅਤੇ ਲੋਕ-ਕੇਂਦਰਿਤ ਗਵਰਨੈਂਸ ਨੂੰ ਸਮਰਪਿਤ ਹੈ।ਉਨ੍ਹਾਂ ਨੇ ਯਾਦ ਕਰਵਾਇਆ ਕਿ ਕੇਜਰੀਵਾਲ ਨੇ ਕਿਵੇਂ ਭ੍ਰਿਸ਼ਟਾਚਾਰ ਖ਼ਤਮ ਕਰਨ, ਮਨਮਾਨੇ ਪ੍ਰਣਾਲੀਆਂ ਨੂੰ ਤੋੜਨ ਅਤੇ ਇਮਾਨਦਾਰੀ ਤੇ ਲੋਕ ਸੇਵਾ 'ਤੇ ਆਧਾਰਿਤ ਪ੍ਰਸ਼ਾਸਨਿਕ ਮਾਡਲ ਕਾਇਮ ਕਰਨ ਦਾ ਵਿਸ਼ਾਲ ਮਿਸ਼ਨ ਆਪਣੇ ਸਿਰ ਲਿਆ ਸੀ।
ਅਰੋੜਾ ਨੇ ਕਿਹਾ, “ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਇੱਕ ਸੰਘਰਸ਼ ਵਜੋਂ ਜੋ ਸ਼ੁਰੂ ਹੋਇਆ ਸੀ, ਉਹ ਅੱਜ ਇੱਕ ਰਾਸ਼ਟਰੀ ਸ਼ਕਤੀ ਵਿੱਚ ਬਦਲ ਗਿਆ ਹੈ। 'ਆਪ' ਰਿਕਾਰਡ ਸਮੇਂ ਵਿੱਚ ਇੱਕ ਰਾਸ਼ਟਰੀ ਪਾਰਟੀ ਦੇ ਦਰਜੇ 'ਤੇ ਪਹੁੰਚ ਗਈ ਅਤੇ ਦੋ ਰਾਜਾਂ ਵਿੱਚ ਸਰਕਾਰਾਂ ਬਣਾਉਣ ਦਾ ਸੁਭਾਗ ਪ੍ਰਾਪਤ ਕੀਤਾ। ਇਹ ਪ੍ਰਾਪਤੀਆਂ ਸਾਡੀ ਪਾਰਟੀ ਲੀਡਰਸ਼ਿਪ, ਵਲੰਟੀਅਰਾਂ ਅਤੇ ਸਮਰਥਕਾਂ ਦੀ ਵਚਨਬੱਧਤਾ, ਕੁਰਬਾਨੀ ਅਤੇ ਸਮੂਹਿਕ ਯਤਨਾਂ ਨੂੰ ਦਰਸਾਉਂਦੀਆਂ ਹਨ।”
ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪਾਰਟੀ ਨੇਤਾਵਾਂ ਅਤੇ ਦੇਸ਼ ਭਰ ਦੇ ਲੱਖਾਂ ਸਮਰਪਿਤ ਵਲੰਟੀਅਰਾਂ ਨੂੰ ਦਿਲੋਂ ਵਧਾਈ ਦਿੰਦੇ ਹੋਏ, ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਯਾਤਰਾ ਸੱਚਾਈ, ਇਮਾਨਦਾਰੀ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਸ਼ਕਤੀ ਦੀ ਗਵਾਹੀ ਵਜੋਂ ਖੜ੍ਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਪਾਰਟੀ ਨੇ ਆਪਣੇ 13 ਪ੍ਰੇਰਨਾਦਾਇਕ ਸਾਲ ਪੂਰੇ ਕੀਤੇ ਹਨ, ਇਹ ਪਾਰਦਰਸ਼ਤਾ, ਜਵਾਬਦੇਹੀ ਅਤੇ ਸੰਵਿਧਾਨ ਦੇ ਆਦਰਸ਼ਾਂ ਪ੍ਰਤੀ ਅਟੁੱਟ ਸਮਰਪਣ ਨਾਲ ਦੇਸ਼ ਦੀ ਸੇਵਾ ਜਾਰੀ ਰੱਖਣ ਦੇ ਆਪਣੇ ਸੰਕਲਪ ਦੀ ਪੁਸ਼ਟੀ ਕਰਦੀ ਹੈ।
ਅਰੋੜਾ ਨੇ ਕਿਹਾ ਕਿ ਆਪ' ਦੀ ਨੀਂਹ ਇਸ ਵਿਸ਼ਵਾਸ 'ਤੇ ਬਣੀ ਹੈ ਕਿ ਰਾਜਨੀਤੀ ਇਮਾਨਦਾਰ ਹੋ ਸਕਦੀ ਹੈ, ਸ਼ਾਸਨ ਸਾਫ਼ ਹੋ ਸਕਦਾ ਹੈ, ਅਤੇ ਪ੍ਰਣਾਲੀਆਂ ਨਿਆਂਪੂਰਨ ਹੋ ਸਕਦੀਆਂ ਹਨ। ਅਸੀਂ ਇਸ ਮਿਸ਼ਨ ਨੂੰ ਹੋਰ ਵੀ ਊਰਜਾ ਨਾਲ ਅੱਗੇ ਵਧਾਉਣ ਲਈ ਵਚਨਬੱਧ ਹਾਂ।