Sunday, October 26, 2025 English हिंदी
ਤਾਜ਼ਾ ਖ਼ਬਰਾਂ
ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲਸੇਸ਼ਾਸਾਈ ਪੇਪਰ ਦਾ ਦੂਜੀ ਤਿਮਾਹੀ ਦਾ ਸ਼ੁੱਧ ਲਾਭ 21 ਪ੍ਰਤੀਸ਼ਤ ਡਿੱਗ ਕੇ 22.4 ਕਰੋੜ ਰੁਪਏ ਹੋ ਗਿਆਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀਆਂਧਰਾ ਬੱਸ ਹਾਦਸਾ: ਮੌਕੇ ਤੋਂ ਭੱਜਿਆ ਇੱਕ ਸਵਾਰੀ ਪੁਲਿਸ ਹਿਰਾਸਤ ਵਿੱਚਸੋਮਵਾਰ ਤੱਕ ਚੱਕਰਵਾਤ 'ਮੋਂਥਾ' ਹੋਣ ਦੀ ਸੰਭਾਵਨਾ; ਆਈਐਮਡੀ ਨੇ ਤਾਮਿਲਨਾਡੂ ਅਤੇ ਆਂਧਰਾ ਤੱਟ ਨੂੰ ਚੇਤਾਵਨੀ ਦਿੱਤੀਆਂਧਰਾ ਪ੍ਰਦੇਸ਼ ਬੱਸ ਵਿੱਚ ਲੱਗੀ ਅੱਗ ਨੂੰ ਸਮਾਰਟਫੋਨ ਧਮਾਕੇ ਨੇ ਹੋਰ ਵਧਾ ਦਿੱਤਾ ਹੋ ਸਕਦਾ ਹੈ: ਪੁਲਿਸਮੌਨੀ ਰਾਏ ਦਾ ਪਾਲਤੂ ਕੁੱਤਾ ਉਸ ਨਾਲ ਬਿਜ਼ਨਸ ਕਲਾਸ ਵਿੱਚ ਯਾਤਰਾ ਕਰਦਾ ਹੈਮਹਾਰਾਸ਼ਟਰ ਦੇ ਡਾਕਟਰ ਦੀ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਪ੍ਰਸ਼ਾਂਤ ਬਾਂਕਰ ਨੂੰ ਗ੍ਰਿਫ਼ਤਾਰ ਕੀਤਾਬੰਗਾਲ ਵਿੱਚ SIR: ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ CEO ਦਾ ਦਫ਼ਤਰ ਦੋ-ਪੱਧਰੀ ਰੋਜ਼ਾਨਾ ਚੋਣ ਪ੍ਰਸ਼ਾਸਨ ਸ਼ੁਰੂ ਕਰੇਗਾਬਿਹਾਰ ਵਿਧਾਨ ਸਭਾ ਚੋਣਾਂ: 400 ਤੋਂ ਵੱਧ ਤ੍ਰਿਪੁਰਾ ਸਟੇਟ ਰਾਈਫਲਜ਼ ਦੇ ਜਵਾਨ ਸੁਰੱਖਿਆ ਪ੍ਰਦਾਨ ਕਰਨਗੇ

ਰਾਜਨੀਤੀ

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਤਰਨਤਾਰਨ, 25 ਅਕਤੂਬਰ 2025

ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ ਲਗਿਆ ਹੈ। ਸ਼ਨੀਵਾਰ ਨੂੰ ਅਕਾਲੀ ਆਗੂ ਤੇ ਮੌਜੂਦਾ ਸਰਪੰਚ ਜਸ਼ਨਦੀਪ ਸਿੰਘ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ,ਸਰਵਣ ਸਿੰਘ ਧੁੱਨ ਅਤੇ ਸੂਬਾ ਜਨਰਲ ਸਕਤਰ ਹਰਚੰਦ ਸਿੰਘ ਬਰਸਟ ਦੀ ਮੌਜੂਦਗੀ ਵਿੱਚ ਜਸ਼ਨਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀ ਪੰਚ ਅਵਤਾਰ ਸਿੰਘ,ਪੰਚ ਦਵਿੰਦਰ ਸਿੰਘ, ਪੰਚ  ਪਰਗਟ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਨਰਿੰਦਰ ਪਾਲ ਕੌਰ ਪੰਚ, ਬਲਜੀਤ ਕੌਰਕੰਨਵਰ ਜਗਦੀਪ ਸਿੰਘ ਲਾਡਾ ਛਿਛਰੇਵਾਲ ਨੂੰ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਿਲ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪ ਵਿੱਚ ਸ਼ਾਮਿਲ ਹੋਏ ਸਾਰੇ ਨਵੇਂ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਬਣਦਾ ਸਨਮਾਨ ਦਿੱਤਾ ਜਾਵੇਗਾ।

ਵਿਰੋਧੀ ਪਾਰਟੀਆਂ 'ਤੇ ਹਮਲਾ ਬੋਲਦਿਆਂ ਭੁਲਰ ਨੇ ਕਿਹਾ ਕਿ ਅਕਾਲੀ ਦਲ, ਕਾਂਗਰਸ ਤੇ ਭਾਜਪਾ ਵਾਲੇ  'ਗੱਲਾਂ ਦੀ ਰਾਜਨੀਤੀ' ਕਰਦੇ ਹਨ, ਪਰ 'ਆਮ ਆਦਮੀ ਪਾਰਟੀ  ਹਮੇਸ਼ਾ ਕੰਮ ਦੀ ਰਾਜਨੀਤੀ' ਕਰਦੀ ਹੈ। ਉਨ੍ਹਾਂ ਦੱਸਿਆ ਕਿ 600 ਯੂਨਿਟ ਬਿਜਲੀ ਮੁਆਫ਼ ਕਰਨ ਦੀ ਗਰੰਟੀ ਕਾਰਨ 82% ਘਰਾਂ ਨੂੰ ਜ਼ੀਰੋ ਬਿੱਲ ਆ ਰਹੇ ਹਨ ਅਤੇ 881 ਤੋਂ ਵੱਧ ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਹਨ, ਜਿੱਥੇ ਮੁਫ਼ਤ ਦਵਾਈਆਂ, ਇਲਾਜ, ਅਤੇ ਟੈਸਟ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ 56 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਹਨ।

ਜਨਰਲ ਸਕਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ  ਪੁਰਾਣੀਆਂ ਸਰਕਾਰਾਂ ਵੇਲੇ ਸਿਰਫ਼ 21% ਖੇਤਾਂ ਤੱਕ ਪਾਣੀ ਪਹੁੰਚਦਾ ਸੀ, ਜੋ ਹੁਣ 65% ਤੋਂ ਵੱਧ ਖੇਤਾਂ ਤੱਕ ਪਹੁੰਚ ਚੁੱਕਾ ਹੈ। ਇਸਦੇ ਸਿੱਟੇ ਵਜੋਂ ਧਰਤੀ ਹੇਠਲੇ ਪਾਣੀ ਦਾ ਪੱਧਰ 15 ਤੋਂ 20 ਫੁੱਟ ਉੱਪਰ ਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਇੱਕ ਸਾਲ ਵਿੱਚ ਇੱਕ-ਇੱਕ ਏਕੜ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ।

'ਆਪ' ਆਗੂਆਂ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਚੋਣ ਨੂੰ ਇਕੱਲੇ ਉਮੀਦਵਾਰ ਦੀ ਨਹੀਂ, ਬਲਕਿ ਆਪਣੇ ਭਵਿੱਖ ਦੀ ਇਲੈਕਸ਼ਨ ਸਮਝਣ ਅਤੇ ਹਰਮੀਤ ਸਿੰਘ ਸੰਧੂ ਨੂੰ ਵੱਡੀ ਲੀਡ ਨਾਲ ਜਿਤਾ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਨ।

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਜਨੀਤੀ ਖ਼ਬਰਾਂ

ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀ

ਬੰਗਾਲ ਵਿੱਚ SIR: ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ CEO ਦਾ ਦਫ਼ਤਰ ਦੋ-ਪੱਧਰੀ ਰੋਜ਼ਾਨਾ ਚੋਣ ਪ੍ਰਸ਼ਾਸਨ ਸ਼ੁਰੂ ਕਰੇਗਾ

ਬਿਹਾਰ ਵਿਧਾਨ ਸਭਾ ਚੋਣਾਂ: 400 ਤੋਂ ਵੱਧ ਤ੍ਰਿਪੁਰਾ ਸਟੇਟ ਰਾਈਫਲਜ਼ ਦੇ ਜਵਾਨ ਸੁਰੱਖਿਆ ਪ੍ਰਦਾਨ ਕਰਨਗੇ

ਬਿਹਾਰ ਦੀ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰੋ: ਨਿਤੀਸ਼ ਕੁਮਾਰ ਛੱਠ 'ਤੇ

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਲਈ ਪੰਜਾਬ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ

ਬਿਹਾਰ ਪੋਲਿੰਗ ਸਟੇਸ਼ਨਾਂ ਨੂੰ AMFs ਨਾਲ ਲੈਸ ਹੋਣਾ ਚਾਹੀਦਾ ਹੈ: ECI

ਹਰਿਆਣਾ ਇਲੈਕਟ੍ਰਾਨਿਕਸ ਨਿਰਮਾਣ ਹੱਬ ਬਣਨ ਲਈ ਕਦਮ ਚੁੱਕ ਰਿਹਾ ਹੈ: ਮੁੱਖ ਸਕੱਤਰ

ਜੰਮੂ-ਕਸ਼ਮੀਰ ਰਾਜ ਸਭਾ ਚੋਣਾਂ ਲਈ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਸਮਾਪਤ, ਐਨਸੀ ਗਠਜੋੜ ਨੂੰ ਸਾਰੀਆਂ 4 ਸੀਟਾਂ 'ਤੇ ਬੜ੍ਹਤ

ਬਿਹਾਰ ਵਿਧਾਨ ਸਭਾ ਚੋਣਾਂ: ਦੂਜੇ ਪੜਾਅ ਲਈ 70 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ

ਜੰਮੂ-ਕਸ਼ਮੀਰ ਵਿਧਾਨ ਸਭਾ ਦਾ 9 ਦਿਨਾਂ ਦਾ ਪਤਝੜ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ, ਵਿਰੋਧੀ ਧਿਰ ਸਰਕਾਰ ਨੂੰ ਘੇਰਨ ਲਈ ਤਿਆਰ ਹੈ