Thursday, May 15, 2025 English हिंदी
ਤਾਜ਼ਾ ਖ਼ਬਰਾਂ
ਆਈਪੀਐਲ 2025: ਮੋਈਨ ਅਤੇ ਪਾਵੇਲ ਮੈਡੀਕਲ ਕਾਰਨਾਂ ਕਰਕੇ ਕੇਕੇਆਰ ਦੇ ਬਾਕੀ ਮੈਚਾਂ ਵਿੱਚ ਨਹੀਂ ਖੇਡ ਸਕਣਗੇਰਾਜਸਥਾਨ ਦੇ ਅਨੂਪਗੜ੍ਹ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸ਼ੱਕੀ ਡਰੋਨ ਮਿਲਿਆਫਿਲੀਪੀਨਜ਼ ਵਿੱਚ 2025 ਵਿੱਚ 5,101 HIV ਮਾਮਲੇ, 145 ਮੌਤਾਂ ਦਰਜਟਰੰਪ ਦੇ ਭਾਰਤ ਵਪਾਰ ਸਮਝੌਤੇ ਦੇ ਦਾਅਵੇ ਤੋਂ ਬਾਅਦ ਸਟਾਕ ਮਾਰਕੀਟ ਵਿੱਚ ਤੇਜ਼ੀ, ਨਿਫਟੀ 25,000 ਤੋਂ ਉੱਪਰਸੋਨੇ ਦੀਆਂ ਕੀਮਤਾਂ ਵਿੱਚ 2,375 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਨਾਲ ਗਿਰਾਵਟ ਆਈ; ਚਾਂਦੀ ਵੀ ਡਿੱਗ ਗਈਦਿਗਵਿਜੈ ਸਿੰਘ ਨੇ ਮੰਤਰੀ ਸ਼ਾਹ ਵੱਲੋਂ ਸੋਫੀਆ ਕੁਰੈਸ਼ੀ ਵਿਰੁੱਧ ਕੀਤੀ ਗਈ ਟਿੱਪਣੀ 'ਤੇ ਭਾਜਪਾ ਤੋਂ ਜਵਾਬ ਮੰਗਿਆਟਰੰਪ ਨੇ ਕਿਹਾ ਕਿ ਭਾਰਤ ਅਮਰੀਕਾ ਨੂੰ ਜ਼ੀਰੋ ਟੈਰਿਫ ਵਪਾਰ ਸੌਦੇ ਦੀ ਪੇਸ਼ਕਸ਼ ਕਰ ਰਿਹਾ ਹੈਦੱਖਣੀ ਕੋਰੀਆ ਵਧਦੀ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਦੇ ਵਿਚਕਾਰ ਏਆਈ-ਸੰਚਾਲਿਤ ਦਵਾਈ ਵਿਕਾਸ 'ਤੇ ਚਰਚਾ ਕਰਦਾ ਹੈਸਾਰੇਗਾਮਾ ਇੰਡੀਆ ਦਾ ਚੌਥੀ ਤਿਮਾਹੀ ਦਾ ਮਾਲੀਆ 50 ਪ੍ਰਤੀਸ਼ਤ ਤੋਂ ਵੱਧ ਡਿੱਗਿਆ, ਸ਼ੁੱਧ ਲਾਭ ਘਟਿਆਦਿੱਲੀ ਦੇ ਬਾਕੀ 116 ਪਿੰਡਾਂ ਨੂੰ ਸਾਲ ਦੇ ਅੰਤ ਤੱਕ ਪਾਈਪ ਵਾਲੀ ਰਸੋਈ ਗੈਸ ਮਿਲੇਗੀ: ਸੀਐਮ ਗੁਪਤਾ

ਰਾਜਨੀਤੀ

ਕੰਗ ਨੇ ਕਿਹਾ- ਜੇਕਰ ਅਸਲ ਦੋਸ਼ੀਆਂ ਬਾਰੇ ਜਾਣਕਾਰੀ ਹੈ ਤਾਂ ਪੁਲਿਸ ਨੂੰ ਦੱਸੋ, ਇਸ ਤਰ੍ਹਾਂ ਜਨਤਾ ਨੂੰ ਗੁੰਮਰਾਹ ਨਾ ਕਰੋ

ਚੰਡੀਗੜ੍ਹ, 13 ਮਈ 

ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਕਾਰਨ 14 ਲੋਕਾਂ ਦੀ ਮੌਤ 'ਤੇ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਵੱਲੋਂ ਮੁੱਖ ਦੋਸ਼ੀ ਬਾਰੇ ਦਿੱਤੇ ਗਏ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸਵਾਲ ਉਠਾਏ ਅਤੇ ਮਜੀਠੀਆ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ।

ਕੰਗ ਨੇ ਸਵਾਲ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਜਿਹੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਬਾਰੇ ਵਿਕਰਮ ਮਜੀਠੀਆ ਨੂੰ ਕਿਵੇਂ ਪਤਾ ਲੱਗਾ ਕਿ ਉਹ ਅਸਲੀ ਹਨ ਜਾਂ ਨਕਲੀ। ਉਨ੍ਹਾਂ ਕਿਹਾ ਕਿ ਜਿਸ ਭਰੋਸੇ ਨਾਲ ਉਹ ਇਹ ਦਾਅਵਾ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਜਾਂ ਤਾਂ ਉਨ੍ਹਾਂ ਦੀ ਦੋਸ਼ੀਆਂ ਨਾਲ ਚੰਗੀ ਜਾਣ-ਪਛਾਣ ਹੈ ਜਾਂ ਉਹ ਸਰਾਸਰ ਝੂਠ ਬੋਲ ਰਹੇ ਹਨ।

ਕੰਗ ਨੇ ਕਿਹਾ ਕਿ ਜੇਕਰ ਮਜੀਠੀਆ ਨੂੰ ਲੱਗਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਗ਼ਲਤ ਹਨ ਤਾਂ ਉਨ੍ਹਾਂ ਨੂੰ ਅਸਲ ਦੋਸ਼ੀ ਦਾ ਨਾਮ ਪੁਲਿਸ ਨੂੰ ਦੱਸਣਾ ਚਾਹੀਦਾ ਹੈ। ਉਹ ਅਜਿਹੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ। ਕੰਗ ਨੇ ਕਿਹਾ ਕਿ ਹੁਣ ਇੰਨਾ ਵੱਡਾ ਦਾਅਵਾ ਕਰਨ ਤੋਂ ਬਾਅਦ, ਜੇਕਰ ਮਜੀਠੀਆ ਮੁੱਖ ਦੋਸ਼ੀ ਦਾ ਨਾਂ ਨਹੀਂ ਦੱਸਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਅਪਰਾਧੀਆਂ ਨੂੰ ਰਾਜਨੀਤਿਕ ਸੁਰੱਖਿਆ ਦੇ ਰਹੇ ਹਨ।

'ਆਪ' ਸੰਸਦ ਮੈਂਬਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਕਰਮ ਮਜੀਠੀਆ ਅਸਲ ਦੋਸ਼ੀਆਂ ਬਾਰੇ ਜਾਣਦੇ ਹਨ ਕਿਉਂਕਿ ਉਨ੍ਹਾਂ ਦਾ ਨਾਂ ਪਹਿਲਾਂ ਵੀ ਕਈ ਨਸ਼ਾ ਤਸਕਰਾਂ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਬਿਆਨ ਤੋਂ ਬਾਅਦ, ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਕੀ ਉਹ ਖ਼ੁਦ ਵੀ ਇਸ ਘਟਨਾ ਵਿੱਚ ਸ਼ਾਮਲ ਤਾਂ ਨਹੀਂ ਹਨ?

Have something to say? Post your comment

ਪ੍ਰਚਲਿਤ ਟੈਗਸ

ਹੋਰ ਰਾਜਨੀਤੀ ਖ਼ਬਰਾਂ

ਦਿਗਵਿਜੈ ਸਿੰਘ ਨੇ ਮੰਤਰੀ ਸ਼ਾਹ ਵੱਲੋਂ ਸੋਫੀਆ ਕੁਰੈਸ਼ੀ ਵਿਰੁੱਧ ਕੀਤੀ ਗਈ ਟਿੱਪਣੀ 'ਤੇ ਭਾਜਪਾ ਤੋਂ ਜਵਾਬ ਮੰਗਿਆ

ਦਿੱਲੀ ਦੇ ਬਾਕੀ 116 ਪਿੰਡਾਂ ਨੂੰ ਸਾਲ ਦੇ ਅੰਤ ਤੱਕ ਪਾਈਪ ਵਾਲੀ ਰਸੋਈ ਗੈਸ ਮਿਲੇਗੀ: ਸੀਐਮ ਗੁਪਤਾ

ਰਾਜਸਥਾਨ ਦੇ ਮੁੱਖ ਮੰਤਰੀ ਨੂੰ 15 ਮਹੀਨਿਆਂ ਵਿੱਚ ਪੰਜਵੀਂ ਵਾਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ

ਮੰਤਰੀ ਸਿਰਸਾ ਨੇ ਓਖਲਾ ਲੈਂਡਫਿਲ ਸਾਈਟ ਦਾ ਦੌਰਾ ਕੀਤਾ, ਵਾਅਦਾ ਕੀਤਾ ਕਿ ਕੂੜੇ ਦੇ ਪਹਾੜ 'ਡਾਇਨਾਸੌਰਸ ਵਾਂਗ ਅਲੋਪ ਹੋ ਜਾਣਗੇ'

ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਨਮਾਨ ਵਿੱਚ ਭਾਜਪਾ ਨੇ ਅਯੁੱਧਿਆ ਵਿੱਚ 'ਤਿਰੰਗਾ ਯਾਤਰਾ' ਕੱਢੀ

ਮਮਤਾ ਬੈਨਰਜੀ ਨੇ ਪਾਕਿਸਤਾਨ ਰੇਂਜਰ ਦੀ ਹਿਰਾਸਤ ਵਿੱਚੋਂ ਬੀਐਸਐਫ ਜਵਾਨ ਦੀ ਵਾਪਸੀ 'ਤੇ ਸੰਤੁਸ਼ਟੀ ਪ੍ਰਗਟਾਈ

ਅਮਿਤ ਸ਼ਾਹ 18 ਮਈ ਨੂੰ ਅਹਿਮਦਾਬਾਦ ਵਿੱਚ 117 ਕਰੋੜ ਰੁਪਏ ਦੇ ਫਲਾਈਓਵਰ ਦਾ ਉਦਘਾਟਨ ਕਰਨਗੇ

ਮਾਇਆਵਤੀ ਨੇ ਕਰਨਲ ਸੋਫੀਆ ਕੁਰੈਸ਼ੀ 'ਤੇ ਟਿੱਪਣੀ ਲਈ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਦੀ ਨਿੰਦਾ ਕੀਤੀ, ਸਖ਼ਤ ਕਾਰਵਾਈ ਦੀ ਮੰਗ ਕੀਤੀ

ਭਾਰਤ ਨੇ ਅਰੁਣਾਚਲ ਪ੍ਰਦੇਸ਼ ਵਿੱਚ ਥਾਵਾਂ ਦੇ ਨਾਮ ਬਦਲਣ ਦੀ ਚੀਨ ਦੀ 'ਬੇਤੁਕੀ' ਕੋਸ਼ਿਸ਼ ਦੀ ਨਿੰਦਾ ਕੀਤੀ

ਜਸਟਿਸ ਬੀ.ਆਰ. ਗਵਈ ਨੇ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ