Friday, March 06, 2026 English हिंदी
ਤਾਜ਼ਾ ਖ਼ਬਰਾਂ
ਬੰਗਾਲ ਸਰ: ਝਾਰਖੰਡ, ਓਡੀਸ਼ਾ ਦੇ 200 ਅਧਿਕਾਰੀ ਸੋਮਵਾਰ ਤੋਂ ਨਿਆਂਇਕ ਨਿਰਣਾ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇT20 WC: 'ਬੁਮਰਾਹ ਇੱਕ ਸੁਪਰਪਾਵਰ ਹੈ ਜਿਸਦਾ ਕੋਈ ਵੀ ਕਪਤਾਨ ਸੁਪਨਾ ਦੇਖੇਗਾ,' ਡੂ ਪਲੇਸਿਸ ਕਹਿੰਦਾ ਹੈਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀਗੁਜਰਾਤ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈਪ੍ਰਿਯੰਕਾ ਚੋਪੜਾ ਜੋਨਸ ਨੂੰ ਆਸਕਰ 2026 ਲਈ ਪੇਸ਼ਕਾਰ ਵਜੋਂ ਐਲਾਨਿਆ ਗਿਆਸੁਡਾਨ ਦੇ ਕੋਰਡੋਫਾਨ ਖੇਤਰ ਵਿੱਚ ਤੇਜ਼ ਲੜਾਈ ਨੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀਆਂ ਨੂੰ ਚਿੰਤਤ ਕੀਤਾਹਰਸ਼ਦੀਪ ਕੌਰ ਨੇ ਸ਼ਾਹਰੁਖ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਨਾਲ 'ਸੰਗੀਤਕ ਮਹੌਲ' ਸਾਂਝਾ ਕੀਤਾਅਨੁਪਮ ਖੇਰ ਕਹਿੰਦੇ ਹਨ ਕਿ 'ਸੁਪਨੇ ਉਦੋਂ ਸਾਕਾਰ ਹੁੰਦੇ ਹਨ ਜਦੋਂ ਤੁਸੀਂ ਹਾਰ ਮੰਨਣ ਤੋਂ ਇਨਕਾਰ ਕਰਦੇ ਹੋ', ਨਾ ਕਿ ਜਦੋਂ 'ਜ਼ਿੰਦਗੀ ਆਸਾਨ ਹੁੰਦੀ ਹੈ'ਸਲਮਾਨ ਖਾਨ ਨੇ ਕਬੀਰ ਬੇਦੀ ਨੂੰ 'ਭਾਰਤ ਦਾ ਅਸਲੀ ਟਾਈਗਰ' ਕਿਹਾਦੱਖਣੀ ਕੋਰੀਆ ਨੇ ਜਨਵਰੀ ਵਿੱਚ 5ਵਾਂ ਸਭ ਤੋਂ ਵੱਡਾ ਚਾਲੂ ਖਾਤਾ ਸਰਪਲੱਸ ਦਰਜ ਕੀਤਾ: BOK

ਸੀਮਾਂਤ

ਸਰਕਾਰੀ ਕੰਮ ਵਿਚ ਗੁਣਵੱਤਾ ਨਾਲ ਸਮਝੌਤਾ ਨਹੀਂ ਹੋਵੇਗਾ, ਲਾਪ੍ਰਵਾਹੀ 'ਤੇ ਹੋਵੇਗੀ ਸਖਤ ਕਾਰਵਾਈ - ਲੋਕ ਨਿਰਮਾਣ ਅਤੇ ਜਨਸਿਹਤ ਮੰਤਰੀ ਰਣਬੀਰ ਗੰਗਵਾ

ਚੰਡੀਗੜ੍ਹ, 16 ਮਾਰਚ || TC - ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨਸਿਹਤ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਰਕਾਰੀ ਕੰਮ ਵਿਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਨਿਰਮਾਣ ਕੰਮਾਂ ਦੀ ਗੁਣਵੱਤਾ ਬਣਾਏ ਰੱਖਣ। ਜੇਕਰ ਕਿਸੇ ਪੱਧਰ 'ਤੇ ਸੜਕ ਨਿਰਮਾਣ ਜਾਂ ਹੋਰ ਕੰਮਾਂ ਵਿਚ ਲਾਪ੍ਰਵਾਹੀ ਪਾਈ ਗਈ ਤਾਂ ਨਾ ਸਿਰਫ ਅਧਿਕਾਰੀਆਂ 'ਤੇ ਕਾਰਵਾਈ ਹੋਵੇਗੀ ਸਗੋ ਸਬੰਧਿਤ ਏੇਜੰਸੀ 'ਤੇ ਵੀ ਕਾਰਵਾਈ ਯਕੀਨੀ ਹੈ।

          ਲੋਕ ਨਿਰਮਾਣ ਅਤੇ ਜਨਸਿਹਤ ਮੰਤਰੀ ਸ੍ਰੀ ਰਣਬੀਰ ਗੰਗਵਾ ਐਤਵਾਰ ਨੁੰ ਹਿਸਾਰ ਵਿਚ ਪ੍ਰਬੰਧਿਤ ਪੱਤਰਕਾਰ ਸਮੇਲਨ ਵਿਚ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ 'ਤੇ ਨਿਰਮਾਣ ਕੰਮਾਂ ਦੀ ਚੈਕਿੰਗ ਹੁੰਦੀ ਹੈ ਤਾਂ ਜੋ ਜਨਤਾ ਦੇ ਪੈਸੇ ਦਾ ਸਹੀ ਥਾਂ ਤੇ ਸਹੀ ਸਮੇਂ 'ਤੇ ਸਹੀ ਵਰੋਤ ਕਰਵਾਇਆ ਜਾ ਸਕੇ।

          ਉਨ੍ਹਾਂ ਨੇ ਹਿਸਾਰ ਦੀ ਆਟੋ ਮਾਰਕਿਟ ਦੀ ਸੀਵਰੇਜ ਵਿਵਸਥਾ ਦੇ ਬਾਰੇ ਵਿਚ ਪੁੱਛੇ ਇੱਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਇਹ ਮਾਮਲਾ ਧਿਆਨ ਵਿਚ ਆਉਂਦੇ ਹੀ ਅਧਿਕਾਰੀਆਂ ਨੂੰ ਸੀਵਰੇਰ ਵਿਵਸਥਾ ਦਰੁਸਤ ਕਰਵਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਸਿਰਫ ਆਟੋ ਮਾਰਕਿਟ ਜਾਂ ਹਿਸਾਰ ਹੀ ਨਹੀਂ ਸਗੋ ਹਰ ਥਾਂ ਦੀ ਸੀਵਰੇਜ ਤੇ ਸੜਕ ਵਿਵਸਥਾ ਨੂੰ ਉੱਤ ਕੁਆਲਿਟੀ ਦੇ ਨਾਲ ਸਹੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

          ਉਨ੍ਹਾਂ ਨੇ ਕਿਹਾ ਕਿ ਹਿਸਾਰ ਨਗਰ ਨਿਗਮ ਚੋਣ ਵਿਚ ਭਾਜਪਾ ਉਮੀਦਵਾਰ ਪ੍ਰਵੀਣ ਚੌਧਰੀ ਲਗਭਗ 65 ਹਜਾਰ ਵੋਟਾਂ ਤੋਂ ਚੋਣ ਜਿੱਤੇ ਹਨ, ਜੋ ਇਤਿਹਾਸਿਕ ਜਿੱਤ ਹੈ। ਇਸ ਤੋਂ ਇਲਾਵਾ, 20 ਵਿੱਚੋਂ 17 ਪਾਰਸ਼ਦ ਵੀ ਭਾਜਪਾ ਦੇ ਜਿੱਤੇ ਹਨ, ਜੋ ਇੱਕ ਰਿਕਾਰਡ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੱਭ ਕੇਂਦਰ ਤੇ ਸੂਬਾ ਸਰਕਾਰ ਦੀ ਜਨਭਲਾਈਕਾਰੀ ਨੀਤੀਆਂ ਅਤੇ ਭਾਜਪਾ ਦੇ ਪ੍ਰਤੀ ਜਨਤਾ ਦੇ ਭਰੋਸੇ ਦਾ ਨਤੀਜਾ ਹੈ। ਉਨ੍ਹਾਂ ਨੇ ਨਵੇਂ ਨਿਰਮਾਣਿਤ ਮੇਅਰ ਤੇ ਪਾਰਸ਼ਦਾਂ ਦਾ ਸਵਾਗਤ ਵੀ ਕੀਤਾ।

          ਇਸ ਮੌਕੇ 'ਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੇਅਰ ਤੇ ਪਾਰਸ਼ਦਾਂ ਦੀ ਜਿੱਤ ਦੇ ਨਾਲ ਹੀ ਉਨ੍ਹਾਂ ਦੀ ਜਿਮੇਵਾਰੀ ਤੇ ਜਵਾਬਦੇਹੀ ਵੱਧ ਗਈ ਹੈ। ਸਾਰਿਆਂ ਦਾ ਸਤਨ ਹੋਣਾ ਚਾਹੀਦਾ ਹੈ ਕਿ ਸਰਕਾਰ ਦੀ ਜਨਭਲਾਈਕਾਰੀ ਨੀਤੀਆਂ 'ਤੇ ਚਲਦੇ ਹੋਏ ਜਨਤਾ ਦੀ ਆਸਾਂ ਅਨੁਰੂਪ ਕੰਮ ਕਰਦੇ ਹੋਏ ਸ਼ਹਿਰ ਵਿਚ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰਨ।

          ਇਸ ਮੌਕੇ 'ਤੇ ਨਗਰ ਨਿਗਮ ਨਵੇਂ ਚੁਣੇ ਮੇਅਰ ਪ੍ਰਵੀਣ ਪੋਪਲੀ, ਸਾਬਕਾ ਮੰਤਰੀ ਅਨੁਪ ਧਾਨਕ ਤੇ ਡਾ. ਕਮਲ ਗੁਪਤਾ ਅਤੇ ਜਿਲ੍ਹਾ ਪਰਿਸ਼ਦ ਚੇਅਰਮੈਨ ਸੋਨੂ ਡਾਟਾ ਸਮੇਤ ਹੋਰ ਅਧਿਕਾਰੀ ਵੀ ਮੌਜੁਦ ਰਹੇ।

Have something to say? Post your comment

 

ਪ੍ਰਚਲਿਤ ਟੈਗਸ

ਹੋਰ ਸੀਮਾਂਤ ਖ਼ਬਰਾਂ

ਗੁਜਰਾਤ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈ

ਤੇਜ਼ ਹਵਾਵਾਂ ਦਿੱਲੀ-ਐਨਸੀਆਰ ਦੀ ਹਵਾ ਸਾਫ਼ ਕਰਨ ਨਾਲ ਜ਼ਿਆਦਾਤਰ ਖੇਤਰ ਯੈਲੋ ਜ਼ੋਨ ਵਿੱਚ ਆ ਗਏ ਹਨ

ਗਾਜ਼ੀਆਬਾਦ ਦੇ ਮੈਨਾਪੁਰ ਇੰਡਸਟਰੀਅਲ ਏਰੀਆ ਵਿੱਚ ਭਿਆਨਕ ਅੱਗ; ਅੱਗ ਬੁਝਾਉਣ ਲਈ 20 ਫਾਇਰ ਟੈਂਡਰ ਲਗਾਏ ਗਏ

ਗੁਜਰਾਤ: ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਕਾਰਨ ਰਾਹਤ ਉਡਾਣ 170 ਯਾਤਰੀਆਂ ਨਾਲ ਅਹਿਮਦਾਬਾਦ ਪਹੁੰਚੀ

ਈਰਾਨ ਪੱਖੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕਸ਼ਮੀਰ ਵਿੱਚ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਹਨ; ਅੱਜ ਵੀ ਪਾਬੰਦੀਆਂ ਲਾਗੂ ਹਨ

ਛੱਤੀਸਗੜ੍ਹ: ਦਾਂਤੇਵਾੜਾ-ਬੀਜਾਪੁਰ ਸਰਹੱਦ 'ਤੇ ਹਥਿਆਰਬੰਦ ਮਾਓਵਾਦੀ ਨੂੰ ਮਾਰ ਮੁਕਾਇਆ

ਇੰਦੌਰ ਵਿੱਚ ਰਿਹਾਇਸ਼ੀ ਕੰਪਲੈਕਸ ਦੀ ਇਮਾਰਤ ਤੋਂ ਛਾਲ ਮਾਰ ਕੇ ਇੱਕ ਵਿਅਕਤੀ ਦੀ ਮੌਤ

ਰਾਜਸਥਾਨ ਦੇ ਨਾਗੌਰ ਹਾਈਵੇਅ 'ਤੇ ਕੈਮੀਕਲ ਨਾਲ ਭਰੇ ਟੈਂਕਰ ਨੂੰ ਅੱਗ ਲੱਗ ਗਈ; ਡਰਾਈਵਰ ਨੇ ਛਾਲ ਮਾਰ ਕੇ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਗਿਆ

ਹੈਦਰਾਬਾਦ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਦੋ ਵਿਦੇਸ਼ੀ ਗ੍ਰਿਫ਼ਤਾਰ

ਆਂਧਰਾ ਪ੍ਰਦੇਸ਼ ਵਿੱਚ ਕਾਰ-ਟਰੱਕ ਟੱਕਰ ਵਿੱਚ ਪੰਜ ਮੌਤਾਂ