Friday, March 06, 2026 English हिंदी
ਤਾਜ਼ਾ ਖ਼ਬਰਾਂ
ਬੰਗਾਲ ਸਰ: ਝਾਰਖੰਡ, ਓਡੀਸ਼ਾ ਦੇ 200 ਅਧਿਕਾਰੀ ਸੋਮਵਾਰ ਤੋਂ ਨਿਆਂਇਕ ਨਿਰਣਾ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇT20 WC: 'ਬੁਮਰਾਹ ਇੱਕ ਸੁਪਰਪਾਵਰ ਹੈ ਜਿਸਦਾ ਕੋਈ ਵੀ ਕਪਤਾਨ ਸੁਪਨਾ ਦੇਖੇਗਾ,' ਡੂ ਪਲੇਸਿਸ ਕਹਿੰਦਾ ਹੈਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀਗੁਜਰਾਤ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈਪ੍ਰਿਯੰਕਾ ਚੋਪੜਾ ਜੋਨਸ ਨੂੰ ਆਸਕਰ 2026 ਲਈ ਪੇਸ਼ਕਾਰ ਵਜੋਂ ਐਲਾਨਿਆ ਗਿਆਸੁਡਾਨ ਦੇ ਕੋਰਡੋਫਾਨ ਖੇਤਰ ਵਿੱਚ ਤੇਜ਼ ਲੜਾਈ ਨੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀਆਂ ਨੂੰ ਚਿੰਤਤ ਕੀਤਾਹਰਸ਼ਦੀਪ ਕੌਰ ਨੇ ਸ਼ਾਹਰੁਖ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਨਾਲ 'ਸੰਗੀਤਕ ਮਹੌਲ' ਸਾਂਝਾ ਕੀਤਾਅਨੁਪਮ ਖੇਰ ਕਹਿੰਦੇ ਹਨ ਕਿ 'ਸੁਪਨੇ ਉਦੋਂ ਸਾਕਾਰ ਹੁੰਦੇ ਹਨ ਜਦੋਂ ਤੁਸੀਂ ਹਾਰ ਮੰਨਣ ਤੋਂ ਇਨਕਾਰ ਕਰਦੇ ਹੋ', ਨਾ ਕਿ ਜਦੋਂ 'ਜ਼ਿੰਦਗੀ ਆਸਾਨ ਹੁੰਦੀ ਹੈ'ਸਲਮਾਨ ਖਾਨ ਨੇ ਕਬੀਰ ਬੇਦੀ ਨੂੰ 'ਭਾਰਤ ਦਾ ਅਸਲੀ ਟਾਈਗਰ' ਕਿਹਾਦੱਖਣੀ ਕੋਰੀਆ ਨੇ ਜਨਵਰੀ ਵਿੱਚ 5ਵਾਂ ਸਭ ਤੋਂ ਵੱਡਾ ਚਾਲੂ ਖਾਤਾ ਸਰਪਲੱਸ ਦਰਜ ਕੀਤਾ: BOK

ਸੀਮਾਂਤ

ਲੋਕ ਸੰਪਰਕ ਵਿਭਾਗ ਵੱਲੋਂ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਧਾਰਮਿਕ ਸਮਾਗਮ ਤੇ ਲੰਗਰ

ਚੰਡੀਗੜ੍ਹ, 5 ਮਾਰਚ || TC - ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਅਤੇ ਲੰਗਰ ਲਗਾਇਆ ਗਿਆ।

ਪੰਜਾਬ ਸਿਵਲ ਸਕੱਤਰੇਤ ਦੀ ਬੈਕਸਾਈਡ ਪਾਰਕਿੰਗ ਵਿੱਚ ਕਰਵਾਏ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ਼੍ਰੀ ਗਣੇਸ਼ ਪੂਜਨ ਤੋਂ ਕੀਤੀ ਗਈ। ਇਸ ਉਪਰੰਤ ਸ਼ਿਵ ਪੁਰੋਹਿਤ ਜੰਗਮ ਜਗਮੇਸ਼ਵਰ ਦੀ ਜੰਗਮ ਮੰਡਲੀ ਨੇ ਆਪਣੇ ਵਿਲੱਖਣ ਤੇ ਰਵਾਇਤੀ ਅੰਦਾਜ਼ ਵਿੱਚ ਸ਼ਿਵ-ਪਾਰਵਰਤੀ ਵਿਆਹ ਦੀ ਮਹਿਮਾ ਦਾ ਗੁਣਗਾਣ ਕੀਤਾ। ਮੰਡਲੀ ਵੱਲੋਂ ਭਗਵਾਨ ਸ਼ਿਵ ਜੀ ਮਹਾਰਾਜ ਦੀ ਉਸਤਤ ਵਿੱਚ ਕੀਤੇ ਭਜਨ ਗਾਇਨ ਨੂੰ ਸ਼ਿਵ ਭਗਤਾਂ ਨੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਸੁਣਿਆ। ਧਾਰਮਿਕ ਸਮਾਗਮ ਦਾ ਸਮਾਪਨ ਸ਼ਿਵ ਆਰਤੀ ਨਾਲ ਕੀਤਾ ਗਿਆ।

ਸਮਾਗਮ ਦੌਰਾਨ ਸੰਗਤ ਲਈ ਸੰਗਤ ਤੱਕ ਦੁੱਧ ਦਾ ਅਤੁੱਟ ਲੰਗਰ ਅਤੇ ਮਠਿਆਈਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਹਾਜ਼ਰੀ ਲਗਾਈ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. (ਮੀਡੀਆ) ਸ੍ਰੀ ਆਦਿਲ ਆਜ਼ਮੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਸ੍ਰੀ ਵਿਮਲ ਕੁਮਾਰ ਸੇਤੀਆ ਤੇ ਵਧੀਕ ਡਾਇਰੈਕਟਰ ਸ੍ਰੀ ਸੰਦੀਪ ਸਿੰਘ ਗਾੜ੍ਹਾ ਨੇ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਲੰਗਰ ਵਰਤਾਇਆ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਵਾਈਸ ਕਪਤਾਨ ਹਾਰਦਿਕ ਸਿੰਘ ਤੇ ਖਿਡਾਰੀ ਗੁਰਜੰਟ ਸਿੰਘ (ਦੋਵੇਂ ਓਲੰਪਿਕਸ ਮੈਡਲਿਸਟ) ਨੇ ਵੀ ਹਾਜ਼ਰੀ ਲਗਾਈ। ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀ ਅਤੇ ਮੀਡੀਆ ਕਰਮੀਆਂ ਵੱਲੋਂ ਉਤਸ਼ਾਹਪੂਰਵਕ ਸੇਵਾ ਕੀਤੀ ਗਈ।

ਇਸ ਮੌਕੇ ਪੰਜਾਬ ਸਿਵਲ ਸਕੱਤਰੇਤ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਪੰਜਾਬ ਵਿਧਾਨ ਸਭਾ ਦੇ ਮੁਲਾਜ਼ਮ ਵੀ ਹਾਜ਼ਰ ਹੋਏ।

Have something to say? Post your comment

 

ਪ੍ਰਚਲਿਤ ਟੈਗਸ

ਹੋਰ ਸੀਮਾਂਤ ਖ਼ਬਰਾਂ

ਗੁਜਰਾਤ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈ

ਤੇਜ਼ ਹਵਾਵਾਂ ਦਿੱਲੀ-ਐਨਸੀਆਰ ਦੀ ਹਵਾ ਸਾਫ਼ ਕਰਨ ਨਾਲ ਜ਼ਿਆਦਾਤਰ ਖੇਤਰ ਯੈਲੋ ਜ਼ੋਨ ਵਿੱਚ ਆ ਗਏ ਹਨ

ਗਾਜ਼ੀਆਬਾਦ ਦੇ ਮੈਨਾਪੁਰ ਇੰਡਸਟਰੀਅਲ ਏਰੀਆ ਵਿੱਚ ਭਿਆਨਕ ਅੱਗ; ਅੱਗ ਬੁਝਾਉਣ ਲਈ 20 ਫਾਇਰ ਟੈਂਡਰ ਲਗਾਏ ਗਏ

ਗੁਜਰਾਤ: ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਕਾਰਨ ਰਾਹਤ ਉਡਾਣ 170 ਯਾਤਰੀਆਂ ਨਾਲ ਅਹਿਮਦਾਬਾਦ ਪਹੁੰਚੀ

ਈਰਾਨ ਪੱਖੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕਸ਼ਮੀਰ ਵਿੱਚ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਹਨ; ਅੱਜ ਵੀ ਪਾਬੰਦੀਆਂ ਲਾਗੂ ਹਨ

ਛੱਤੀਸਗੜ੍ਹ: ਦਾਂਤੇਵਾੜਾ-ਬੀਜਾਪੁਰ ਸਰਹੱਦ 'ਤੇ ਹਥਿਆਰਬੰਦ ਮਾਓਵਾਦੀ ਨੂੰ ਮਾਰ ਮੁਕਾਇਆ

ਇੰਦੌਰ ਵਿੱਚ ਰਿਹਾਇਸ਼ੀ ਕੰਪਲੈਕਸ ਦੀ ਇਮਾਰਤ ਤੋਂ ਛਾਲ ਮਾਰ ਕੇ ਇੱਕ ਵਿਅਕਤੀ ਦੀ ਮੌਤ

ਰਾਜਸਥਾਨ ਦੇ ਨਾਗੌਰ ਹਾਈਵੇਅ 'ਤੇ ਕੈਮੀਕਲ ਨਾਲ ਭਰੇ ਟੈਂਕਰ ਨੂੰ ਅੱਗ ਲੱਗ ਗਈ; ਡਰਾਈਵਰ ਨੇ ਛਾਲ ਮਾਰ ਕੇ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਗਿਆ

ਹੈਦਰਾਬਾਦ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਦੋ ਵਿਦੇਸ਼ੀ ਗ੍ਰਿਫ਼ਤਾਰ

ਆਂਧਰਾ ਪ੍ਰਦੇਸ਼ ਵਿੱਚ ਕਾਰ-ਟਰੱਕ ਟੱਕਰ ਵਿੱਚ ਪੰਜ ਮੌਤਾਂ