Friday, March 06, 2026 English हिंदी
ਤਾਜ਼ਾ ਖ਼ਬਰਾਂ
ਬੰਗਾਲ ਸਰ: ਝਾਰਖੰਡ, ਓਡੀਸ਼ਾ ਦੇ 200 ਅਧਿਕਾਰੀ ਸੋਮਵਾਰ ਤੋਂ ਨਿਆਂਇਕ ਨਿਰਣਾ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇT20 WC: 'ਬੁਮਰਾਹ ਇੱਕ ਸੁਪਰਪਾਵਰ ਹੈ ਜਿਸਦਾ ਕੋਈ ਵੀ ਕਪਤਾਨ ਸੁਪਨਾ ਦੇਖੇਗਾ,' ਡੂ ਪਲੇਸਿਸ ਕਹਿੰਦਾ ਹੈਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀਗੁਜਰਾਤ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈਪ੍ਰਿਯੰਕਾ ਚੋਪੜਾ ਜੋਨਸ ਨੂੰ ਆਸਕਰ 2026 ਲਈ ਪੇਸ਼ਕਾਰ ਵਜੋਂ ਐਲਾਨਿਆ ਗਿਆਸੁਡਾਨ ਦੇ ਕੋਰਡੋਫਾਨ ਖੇਤਰ ਵਿੱਚ ਤੇਜ਼ ਲੜਾਈ ਨੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀਆਂ ਨੂੰ ਚਿੰਤਤ ਕੀਤਾਹਰਸ਼ਦੀਪ ਕੌਰ ਨੇ ਸ਼ਾਹਰੁਖ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਨਾਲ 'ਸੰਗੀਤਕ ਮਹੌਲ' ਸਾਂਝਾ ਕੀਤਾਅਨੁਪਮ ਖੇਰ ਕਹਿੰਦੇ ਹਨ ਕਿ 'ਸੁਪਨੇ ਉਦੋਂ ਸਾਕਾਰ ਹੁੰਦੇ ਹਨ ਜਦੋਂ ਤੁਸੀਂ ਹਾਰ ਮੰਨਣ ਤੋਂ ਇਨਕਾਰ ਕਰਦੇ ਹੋ', ਨਾ ਕਿ ਜਦੋਂ 'ਜ਼ਿੰਦਗੀ ਆਸਾਨ ਹੁੰਦੀ ਹੈ'ਸਲਮਾਨ ਖਾਨ ਨੇ ਕਬੀਰ ਬੇਦੀ ਨੂੰ 'ਭਾਰਤ ਦਾ ਅਸਲੀ ਟਾਈਗਰ' ਕਿਹਾਦੱਖਣੀ ਕੋਰੀਆ ਨੇ ਜਨਵਰੀ ਵਿੱਚ 5ਵਾਂ ਸਭ ਤੋਂ ਵੱਡਾ ਚਾਲੂ ਖਾਤਾ ਸਰਪਲੱਸ ਦਰਜ ਕੀਤਾ: BOK

ਰਾਸ਼ਟਰੀ

ਵਿਸ਼ਵ ਨਿਵੇਸ਼ ਨੂੰ ਖਿੱਚਣ ਲਈ ਸਰਗਰਮ ਕਦਮ ਚੁੱਕਣ - ਨਾਇਬ ਸਿੰਘ ਸੈਣੀ

ਚੰਡੀਗੜ੍ਹ, 20 ਫਰਵਰੀ || TC - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਮਹਤੱਵਪੂਰਣ ਨਿਵੇਸ਼ ਯਕੀਨੀ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਹੋਰ ਗਤੀ ਦੇਣ ਲਈ, ਜਰੂਰਤ ਅਨੁਸਾਰ ਮੌਜੂਦਾ ਨੀਤੀਆਂ ਨੂੰ ਸੋਧ ਕਰਨ ਦੀ ਜਰੂਰਤ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਇਸ ਤੋਂ ਨਾ ਸਿਰਫ ਵੱਧ ਨਿਵੇਸ਼ ੱਿਖਚ ਹੋਵੇਗਾ ਸਗੋ ਰੁਜਗਾਰ ਦੇ ਹੋਰ ਵੱਧ ਮੌਕੇ ਵੀ ਪੈਦਾ ਹੋਣਗੇ।

          ਮੁੱਖ ਮੰਤਰੀ ਬੁੱਧਵਾਰ ਦੇਰ ਸ਼ਾਮ ਉਦਯੋਗ ਅਤੇ ਵਪਾਰ ਵਿਭਾਗ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਪਹਿਲਾਂ ਹੀ ਆਈਐਮਟੀ ਖਰਖੌਦਾ ਦੀ ਸਫਲਤਾ ਦੇ ਆਧਾਰ 'ਤੇ ਪੂਰੇ ਸੂਬੇ ਵਿਚ 10 ਅੱਤਆਧੁਨਿਕ ਉਦਯੋਗਿਕ ਟਾਉਨਸ਼ਿਪ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਉਦਯੋਗਾਂ ਦੀ ਸਥਾਪਨਾ ਨੂੰ ਸਹੂਲਤਜਨਕ ਬਨਾਉਣ ਅਤੇ ਵਿਸ਼ਵ ਨਿਵੇਸ਼ ਨੂੰ ਖਿੱਚਣ ਲਈ ਸਰਗਰਮ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਸਬੰਧ ਵਿਚ ਉਨ੍ਹਾਂ ਨੇ ਹਰਿਆਣਾ ਵਿਚ ਇੱਕ ਅੱਤਆਧੁਨਿਕ ਆਈਟੀ ਪਾਰਕ ਦੇ ਨਿਰਮਾਣ ਦੇ ਨਾਲ-ਨਾਲ ਉਦਯੋਗਾਂ ਅਤੇ ਐਮਐਸਐਮਈ ਦੋਵਾਂ ਲਈ ਵਿਸ਼ੇਸ਼ ਪ੍ਰੋਤਸਾਹਨ ਦੇਣ ਦਾ ਵੀ ਸੁਝਾਅ ਦਿੱਤਾ ਤਾਂ ਜੋ ਸੂਬੇ ਨੂੰ ਨਿਵੇਸ਼ ਲਈ ਵੱਖ ਦਿਲਖਿੱਚਵਾਂ ਸਥਾਨ ਬਣਾਇਆ ਜਾ ਸਕੇ।

          ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਮੈਨੂਫੈਕਚਰਿੰਗ ਨੁੰ ਪ੍ਰੋਤਸਾਹਨ ਦੇਣ ਅਤੇ ਪੂਰੇ ਦੇਸ਼ ਵਿਚ ਐਮਐਸਐਮਈ ਨੂੰ ਪ੍ਰੋਤਸਾਹਨ ਦੇਣ ਲਈ ਚੁੱਕੇ ਗਏ ਕਦਮਾਂ ਦੀ ਵੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਨਾਲ ਲਗਦੇ ਹੋਣ ਅਤੇ ਮਜਬੂਤ ਬੁਨਿਆਦੀ ਢਾਂਚੇ ਦੇ ਨਾਲ, ਹਰਿਆਣਾ ਵਿਸ਼ਵ ਉੱਦਮਾਂ ਨੂੰ ਖਿੱਚਣ ਵਾਲੇ ਆਰਥਕ ਇਕੋਸਿਸਟਮ ਨੂੰ ਵਿਕਸਿਤ ਕਰਨ ਲਈ ਬਿਹਤਰ ਸਥਿਤੀ ਵਿਚ ਹੈ। ਇਸ ਤੋਂ ਇਲਾਵਾ, ਭਾਰਤੀ ਪ੍ਰਵਾਸੀ ਵੀ ਹਰਿਆਣਾ ਵਿਚ ਉਦਮ ਸਥਾਪਿਤ ਕਰਨ ਦੇ ਇਛੁੱਕ ਹਨ, ਜਿਸ ਨਾਲ ਆਰਥਕ ਵਿਕਾਸ ਲਈ ਹੋਰ ਮੌਕੇ ਉਪਲਬਧ ਹੋਣਗੇ। ਉਨ੍ਹਾਂ ਨੇ ਸੁਝਾਇਆ ਕਿ ਉਦਯੋਗ ਵਿਭਾਗ ਅਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਜਿਹੇ ਸਾਰੇ ਉਦਮੀਆਂ ਨਾਲ ਸੰਪਰਕ ਕਰਦੇ ਹੋਏ ਹਰਿਆਣਾ ਰਾਜ ਵਿਚ ਉਨ੍ਹਾਂ ਦੇ ਨਿਵੇਸ਼ਨੂੰ ਸਹੂਲਤਜਨਕ ਬਨਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ 'ਤੇ ਲਾਗੂ ਕਰਨ ਅਤੇ ਨਤੀਜੇ ਯਕੀਨੀ ਕਰਨ ਲਈ ਇਹ ਕੰਮ ਟਾਰਗੇਟ ਬੇਸਡ ਹੋਣਾ ਚਾਹੀਦਾ ਹੈ।

          ਇੱਕ ਵੱਖ ਮੀਟਿੰਗ ਵਿਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਰਾਜ ਵਿਚ ਏਅਰੋਸਪੇਸ ਅਤੇ ਰੱਖਿਆ ਨਿਵੇਸ਼ ਖਿੱਚਣ 'ਤੇ ਧਿਆਨ ਕੇਂਦ੍ਰਿਤ ਕਰਨ ਦਾ ਵੀ ਨਿਰਦੇਸ਼ ਦਿੱਤਾ। ਹਰਿਆਣਾ ਰਾਜ ਨੂੰ ਕੌਮੀ ਏਅਰੋਸਪੇਸ ਅਤੇ ਰੱਖਿਆ ਹੱਬ ਵਜੋ ਸਥਾਪਿਤ ਕਰਨ ਦੇ ਉਦੇਸ਼ ਨਾਲ ਏਅਰੋਪਸੇਸ ਅਤੇ ਰੱਖਿਆ ਨਿਵੇਸ਼ ਨੀਤੀ ਨੁੰ ਮੰਜੂਰੀ ਦਿੱਤੀ ਗਈ ਹੈ। ਜਿਸ ਦਾ ਉਦੇਸ਼ ਇਸ ਖੇਤਰ ਵਿਚ ਅਗਲੇ ਪੰਜ ਸਾਲਾਂ ਵਿਚ 1 ਮਿਲਿਅਨ ਅਮੇਰਿਕੀ ਡਾਲਰ ਦੇ ਨਿਵੇਸ਼ ਨੂੰ ਵਿਕਸਿਤ ਕਰਨਾ ਹੈ।

          ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਏਸੀਐਸ ਵਿੱਤ ਵਿਭਾਗ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਏਸੀਐਸ ਵਿਜਯੇਂਦਰ ਕੁਮਾਰ, ਉਦਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਡੀ. ਸੁਰੇਸ਼, ਸਿਵਲ ਏਵੀਏਸ਼ਨ ਵਿਭਾਗ ਦੇ ਸਕੱਤਰ ਸ਼ਸ਼ਾਮਲ ਮਿਸ਼ਰਾ, ਕਿਰਤ ਵਿਭਾਗ ਦੇ ਸਕੱਤਰ ਰਾਜੀਵ ਰਤਨ, ਮੁੱਖ ਮੰਤਰੀ ਦੇ ਓਅੇਯਡੀ ਰਾਜ ਨਹਿਰੂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

Have something to say? Post your comment

 

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ, ਨਿਫਟੀ ਸ਼ੁਰੂਆਤੀ ਗਿਰਾਵਟ ਤੋਂ ਬਾਅਦ

ਸੈਂਸੈਕਸ, ਨਿਫਟੀ ਵਿੱਚ ਤੇਜ਼ੀ ਨਾਲ ਉਛਾਲ ਆਇਆ ਕਿਉਂਕਿ ਵਿਸ਼ਵਵਿਆਪੀ ਤਣਾਅ ਘੱਟ ਹੋਇਆ

ਸਰਕਾਰ ਨੇ ਜਨਗਣਨਾ-2027 ਲਈ 4 ਡਿਜੀਟਲ ਟੂਲ ਪੇਸ਼ ਕੀਤੇ, 30 ਲੱਖ ਤੋਂ ਵੱਧ ਅਧਿਕਾਰੀ ਤਾਇਨਾਤ ਕੀਤੇ ਜਾਣਗੇ

ਮੱਧ ਪੂਰਬ ਦੇ ਤਣਾਅ ਰੁਪਏ ਅਤੇ ਵਿਕਾਸ ਲਈ ਸਿਰਫ਼ ਘੱਟੋ-ਘੱਟ ਜੋਖਮ ਪੈਦਾ ਕਰ ਸਕਦੇ ਹਨ: ਰਿਪੋਰਟ

ਮੱਧ ਪੂਰਬ ਦੇ ਵਧਦੇ ਤਣਾਅ ਦੇ ਵਿਚਕਾਰ ਮਹਿੰਗਾਈ ਦੀਆਂ ਚਿੰਤਾਵਾਂ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਮੱਧ ਪੂਰਬ ਵਿੱਚ ਤਣਾਅ ਵਧਣ ਕਾਰਨ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 83 ਡਾਲਰ ਤੋਂ ਪਾਰ ਹੋ ਗਈਆਂ

ਸਕਾਰਾਤਮਕ ਏਸ਼ੀਆਈ ਸੰਕੇਤਾਂ ਦੇ ਬਾਵਜੂਦ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ

ਭਾਰਤ ਦੀਆਂ PMI ਸੇਵਾਵਾਂ ਫਰਵਰੀ ਵਿੱਚ 58.1 'ਤੇ ਮਜ਼ਬੂਤ ​​ਰਹੀਆਂ

ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ; ਮੱਧ ਪੂਰਬ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ 92 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ