Friday, March 06, 2026 English हिंदी
ਤਾਜ਼ਾ ਖ਼ਬਰਾਂ
ਬੰਗਾਲ ਸਰ: ਝਾਰਖੰਡ, ਓਡੀਸ਼ਾ ਦੇ 200 ਅਧਿਕਾਰੀ ਸੋਮਵਾਰ ਤੋਂ ਨਿਆਂਇਕ ਨਿਰਣਾ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇT20 WC: 'ਬੁਮਰਾਹ ਇੱਕ ਸੁਪਰਪਾਵਰ ਹੈ ਜਿਸਦਾ ਕੋਈ ਵੀ ਕਪਤਾਨ ਸੁਪਨਾ ਦੇਖੇਗਾ,' ਡੂ ਪਲੇਸਿਸ ਕਹਿੰਦਾ ਹੈਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀਗੁਜਰਾਤ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈਪ੍ਰਿਯੰਕਾ ਚੋਪੜਾ ਜੋਨਸ ਨੂੰ ਆਸਕਰ 2026 ਲਈ ਪੇਸ਼ਕਾਰ ਵਜੋਂ ਐਲਾਨਿਆ ਗਿਆਸੁਡਾਨ ਦੇ ਕੋਰਡੋਫਾਨ ਖੇਤਰ ਵਿੱਚ ਤੇਜ਼ ਲੜਾਈ ਨੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀਆਂ ਨੂੰ ਚਿੰਤਤ ਕੀਤਾਹਰਸ਼ਦੀਪ ਕੌਰ ਨੇ ਸ਼ਾਹਰੁਖ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਨਾਲ 'ਸੰਗੀਤਕ ਮਹੌਲ' ਸਾਂਝਾ ਕੀਤਾਅਨੁਪਮ ਖੇਰ ਕਹਿੰਦੇ ਹਨ ਕਿ 'ਸੁਪਨੇ ਉਦੋਂ ਸਾਕਾਰ ਹੁੰਦੇ ਹਨ ਜਦੋਂ ਤੁਸੀਂ ਹਾਰ ਮੰਨਣ ਤੋਂ ਇਨਕਾਰ ਕਰਦੇ ਹੋ', ਨਾ ਕਿ ਜਦੋਂ 'ਜ਼ਿੰਦਗੀ ਆਸਾਨ ਹੁੰਦੀ ਹੈ'ਸਲਮਾਨ ਖਾਨ ਨੇ ਕਬੀਰ ਬੇਦੀ ਨੂੰ 'ਭਾਰਤ ਦਾ ਅਸਲੀ ਟਾਈਗਰ' ਕਿਹਾਦੱਖਣੀ ਕੋਰੀਆ ਨੇ ਜਨਵਰੀ ਵਿੱਚ 5ਵਾਂ ਸਭ ਤੋਂ ਵੱਡਾ ਚਾਲੂ ਖਾਤਾ ਸਰਪਲੱਸ ਦਰਜ ਕੀਤਾ: BOK

ਰਾਸ਼ਟਰੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਲਿਟਰੇਚਰ ਦੀ ਮਾਨਦ ਉਪਾਧੀ ਨਾਲ ਕੀਤਾ ਗਿਆ ਸਨਮਾਨਿਤ

ਚੰਡੀਗੜ੍ਹ, 18 ਫਰਵਰੀ || TC - ਹਰਿਆਣਾ ਦੇ ਰਾਜਪਾਲ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਮੰਗਲਵਾਰ ਨੂੰ ਯੂਨੀਵਰਸਿਟੀ ਦੇ 34ਵੇਂ ਕੰਨਵੋਕੇਸ਼ਨ ਸਮਾਰੋਹ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸਮਾਜਿਕ ਤੇ ਰਾਜਨੀਤਿਕ ਖੇਤਰ ਵਿਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਡਾਕਟਰ ਆਫ ਲਿਟਰੇਚਰ ਦੀ ਮਾਨਦ ਉਪਾਧੀ ਨਾਲ ਸਨਮਾਨਿਤ ਕੀਤਾ। ਨਾਲ ਹੀ, ਵਿਗਿਆਨ ਦੇ ਖੇਤਰ ਵਿਚ ਵਰਨਣਯੋਗ ਕੰਮ ਕਰਨ ਵਾਲੇ ਅਤੇ ਸਪੇਸ ਵਿਚ ਭਾਰਤ ਦਾ ਮਾਣ ਵਧਾਉਣ ਵਾਲੇ ਇਸਰੋ ਦੇ ਸਾਬਕਾ ਚੇਅਰਮੈਨ ਡਾ. ਐਸ. ਸੋਮਨਾਥ ਨੂੰ ਵੀ ਯੂਨੀਵਰਸਿਟੀ ਵੱਲੋਂ ਮਾਨਦ ਉਪਾਧੀ ਅਤੇ ਗੋਇਲ ਪੀਸ ਪ੍ਰਾਇਜ ਨਾਲ ਸਨਮਾਨਿਤ ਕੀਤਾ ਗਿਆ।

          ਕੰਨਵੋਕੇਸ਼ਨ ਸਮਾਰੋਹ ਵਿਚ ਲਗਭਗ 2000 ਵਿਦਿਆਰਥੀਆਂ ਨੂੰ ਡਿਗਰੀ ਅਤੇ 130 ਰਜਿਸਟਰਡ ਪੀਐਚਡੀ ਧਾਰਕਾਂ ਨੂੰ ਪੀਐਚਡੀ ਦੀ ਉਪਾਧੀ ਅਤੇ 91 ਰਜਿਸਟਰਡ ਵਿਦਿਆਰਥੀਆਂ ਨੂੰ ਗੋਲਡ ਮੈਡਲ ਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜਨ ਹੈ ਕਿ ਜਦੋਂ ਅਸੀਂ ਭਾਰਤ ਦੀ ਆਜਾਦੀ ਦੇ 100 ਸਾਲ ਮਨਾਵਾਂਗੇ, ਉਦੋਂ ਸਾਡਾ ਭਾਰਤ ਦੇਸ਼ ਇੱਕ ਵਿਕਸਿਤ ਰਾਸ਼ਟਰ ਬਣੇ। ਉਨ੍ਹਾਂ ਕ੍ਰਾਂਤੀਕਾਰੀ ਵੀਰਾਂ ਦੇ ਸਪਨਿਆਂ ਦਾ ਭਾਰਤ ਬਣੇ, ਜਿਨ੍ਹਾਂ ਨੇ ਭਾਰਤ ਨੂੰ ਆਜਾਦ ਕਰਵਾਉਣ ਲਈ ਆਪਣਾ ਸੱਭ ਕੁੱਝ ਬਲਿਦਾਨ ਕਰ ਦਿੱਤਾ। ਇਸ ਵਿਜਨ ਨੁੰ ਸਾਕਾਰ ਕਰਦੇ ਹੋਏ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਵਿਚ ਸੱਭ ਤੋਂ ਮਹਤੱਵਪੂਰਨ ਯੋਗਦਾਨ ਨੌਜੁਆਨਾਂ ਦਾ ਹੋਵੇਗਾ। ਇਸ ਲਈ ਨੌਜੁਆਨਾਂ ਨੂੰ ਮਾਨਸਿਕ, ਸ਼ਰੀਰਿਕ ਅਤੇ ਨੈਤਿਕ ਰੂਪ ਨਾਲ ਮਜਬੂਤ ਬਨਣਾ ਹੈ ਅਤੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ।

          ਮੁੱਖ ਮੰਤਰੀ ਨੇ ਪੀਐਚਡੀ ਦੀ ਉਪਾਧੀ ਨਾਲ ਸਨਮਾਨਿਤ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਸਿਰਫ ਡਿਗਰੀ ਨਹੀਂ, ਸਗੋ ਤੁਹਾਡੀ ਮਿਹਨਤ ਦਾ ਸਨਮਾਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਂਪਿਆਂ ਤੇ ਫੇਕਲਟੀ ਮੈਂਬਰਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਇਸਰੋ ਦੇ ਸਾਬਕਾ ਚੇਅਰਮੈਨ ਡਾ. ਐਸ. ਸੋਮਨਾਥ ਨੂੰ ਯੂਨੀਵਰਸਿਟੀ ਵੱਲੋਂ ਮਾਨਦ ਉਪਾਧੀ ਅਤੇ ਗੋਇਲ ਪੀਸ ਪ੍ਰਾਇਜ ਨਾਲ ਸਨਮਾਨਿਤ ਕਰਨ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਹਰਿਆਣਾ ਨੇ ਸਿਖਿਆ, ਖੇਡ, ਸਭਿਆਚਾਰਕ, ਖੋਜ ਅਤੇ ਉਦਯੋਗਿਕ ਖੇਤਰ ਵਿਚ ਬਣਾਈ ਵੱਖ ਪਹਿਚਾਣ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੈ 1956 ਵਿਚ ਇਸ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਉਦੋਂ ਤੋਂ ਲੈ ਕੇ ਯੂਨੀਵਰਸਿਟੀ ਨੇ ਵਿਕਾਸ ਦੀ ਇੱਕ ਲੰਬੀ ਯਾਤਰਾ ਤੈਅ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਸਿਖਿਆ, ਖੇਡ, ਸਭਿਆਚਾਰਕ, ਖੋਜ ਅਤੇ ਉਦਯੋਗਿਕ ਖੇਤਰ ਵਿਚ ਪ੍ਰਗਤੀ ਕਰ ਦੇਸ਼ ਵਿਚ ਇੱਕ ਮੋਹਰੀ ਸੂਬੇ ਵਜੋ ਆਪਣੀ ਇੱਕ ਵੱਖ ਪਹਿਚਾਣ ਬਣਾਈ। ਇਸ ਪਹਿਚਾਣ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਮਹਤੱਵਪੂਰਣ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹੀ ਵਿਦਿਅਕ ਸੰਸਥਾਨਾਂ ਦੀ ਸਮਰੱਥਾ ਦੇ ਬਲਬੂਤੇ ਹਰਿਆਣਾ ਨੇ ਕੌਮੀ ਸਿਖਿਆ ਨੀਤੀ ਨੂੰ ਪੂਰੀ ਤਰ੍ਹਾ ਨਾਲ ਲਾਗੂ ਕੀਤਾ ਹੈ।

ਸਰਕਾਰ ਦਾ ਟੀਚਾ ਹੈ ਹਰ ਬੱਚੇ ਨੂੰ ਮਿਲੇ ਗੁਣਵੱਤਾਪੂਰਣ ਸਿਖਿਆ

          ਮੁੱਖ ਮੰਤਰੀ ਨੇ ਕਿਹਾ ਕਿ ਇੱਕ ਦਿਹਾਕੇ ਪਹਿਲਾ ਤੱਕ ਹਰਿਆਣਾ ਵਿਚ ਬੇਟੀਆਂ ਨੂੰ ਉੱਚ ਸਿਖਿਆ ਪ੍ਰਾਪਤ ਕਰਨ ਲਈ ਦੂਰ-ਦਰਾਜ ਦੇ ਕਾਲਜਾਂ ਵਿਚ ਜਾਣਾ ਪੈਂਦਾ ਸੀ। ਇਸ ਕਾਰਨ ਜਿਆਦਾਤਰ ਬੇਟੀਆਂ ਸਿਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਸਨ। ਉਨ੍ਹਾਂ ਦੀ ਇਸ ਪੀੜਾ ਨੂੰ ਸਮਝਦੇ ਹੋਏ ਸਰਕਾਰ ਨੇ ਰੋਡਮੈਪ ਤਿਆਰ ਕੀਤਾ ਅਤੇ ਹਰ 20 ਕਿਲੋਮੀਟਰ 'ਤੇ ਇੱਕ ਕਾਲਜ ਸਥਾਪਿਤ ਕਰਨ ਦਾ ਸੰਕਲਪ ਕੀਤਾ। ਪਿਛਲੇ 10 ਸਾਲਾਂ ਵਿਚ 79 ਕਾਲਜ ਖੋਲੇ ਗਏ, ਜਿਨ੍ਹਾਂ ਵਿੱਚੋਂ 30 ਸਿਰਫ ਕੁੜੀਆਂ ਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਹਰ ਬੱਚੇ ਨੂੰ ਆਪਣੇ ਘਰ ਦੇ ਨੇੜੇ ਹੀ ਗੁਣਵੱਤਾਪੂਰਣ ਸਿਖਿਆ ਮਿਲੇ।

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਿਖਿਆ ਦੇ ਨਾਲ-ਨਾਲ ਨੌਜੁਆਨਾਂ ਦੇ ਸਕਿਲ ਵਿਕਾਸ 'ਤੇ ਵੀ ਜੋਰ ਦੇ ਰਹੀ ਹੈ। ਸਮੇਂ ਦੀ ਮੰਗ ਅਨੁਸਾਰ ਸਕੂਲ ਤੋਂ ਯੂਨੀਵਰਸਿਟੀ ਤੱਕ ਦੀ ਸਿਖਿਆ ਨੂੰ ਕਾਲਜ ਦੇ ਨਾਲ ਜੋੜਿਆ ਹੈ। ਇਸ ਤੋਂ ਇਲਾਵਾ, ਸਕੂਲਾਂ ਵਿਚ ਐਨਐਸਐਸਕਿਯੂਐਫ, ਕਾਲਜਾਂ ਵਿਚ ਪਹਿਲ ਯੋਜਨਾ, ਯੂਨੀਵਰਸਿਟੀਆਂ ਵਿਚ ਇੰਕਿਯੂਬੇਸ਼ਨ ਸੈਂਟਰ ਅਤੇ ਤਕਨੀਕੀ ਸੰਸਥਾਨਾਂ ਵਿਚ ਉਦਯੋਗਾਂ ਦੀ ਜਰੂਰਤਾਂ ਅਨੁਸਾਰ ਸਿਖਲਾਈ ਪ੍ਰਦਾਨ ਕਰਨ ਲਈ ਉਦਯੋਗਾਂ ਲਈ ਐਮਓਯੂ ਕਰਨ ਦਾ ਕਾਰਗਰ ਕਦਮ ਚੁੱਕੇ ਜਾ ਰਹੇ ਹਨ।

          ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਬਜਟ ਲਈ ਸਰਕਾਰ ਨੇ ਨੌਜੁਆਨਾਂ ਤੋਂ ਵੀ ਸੁਝਾਅ ਮੰਗੇ ਹਨ, ਤਾਂ ਜੋ ਇੱਕ ਸਮਾਵੇਸ਼ੀ ਅਤੇ ਹਰ ਵਰਗ ਦੇ ਵਿਕਾਸ ਦਾ ਬਜਟ ਬਣਾਇਆ ਜਾ ਸਕੇ। ਊਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਨੌਜੁਆਨਾ ਸਟਾਰਟਅੱਪ ਰਾਹੀਂ ਅੱਜ ਨਵੀਂ ਉਚਾਈਆਂ ਛੋਹ ਰਹੇ ਹਨ, ਇਹ ਮਾਣ ਦੀ ਗੱਲ ਹੈ।

ਸੂਬੇ ਵਿਚ ਦਿੱਲੀ ਜਾਣਗੀਆਂ 2 ਲੱਖ ਹੋਰ ਨੌਕਰੀਆਂ

          ਮੁੱਖ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਹਰਿਆਣਾ ਵਿਚ ਅਜਿਹਾ ਮਾਹੌਲ ਸੀ ਕਿ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਤੱਕ ਦੇ ਚੱਕਰ ਕੱਟਣੇ ਪੈਂਦੇ ਸਨ। ਨੌਜੁਆਨਾਂ ਵਿਚ ਅਵਿਸ਼ਵਾਸ ਸੀ ਕਿ ਸਿਖਿਆ ਪ੍ਰਾਪਤ ਕਰਨ ਨਾਲ ਨੌਕਰੀ ਨਹੀਂ ਮਿਲਦੀ। ਇਸ ਅਵਿਸ਼ਵਾਸ ਨੂੰ ਪਿਛਲੇ 10 ਸਾਲਾਂ ਵਿਚ ਮੌਜੂਦਾ ਸਰਕਾਰ ਨੇ ਤੋੜਨ ਦਾ ਕੰਮ ਕੀਤਾ ਹੈ। ਸਾਡੀ ਸਰਕਾਰ ਨੇ ਪਾਰਦਰਸ਼ਿਤਾ ਦੇ ਨਾਲ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਨੌਜੁਆਨਾਂ ਨੂੰ ਸਿਰਫ ਯੋਗਤਾ ਦੇ ਜੋਰ 'ਤੇ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਪਿਛਲੇ 10 ਸਾਲਾਂ ਵਿਚ 1 ਲੱਖ 75 ਹਜਾਰ ਨੌਜੁਆਨਾਂ ਨੂੰ ਨੋਕਰੀਆਂ ਦਿੱਤੀ ਗਈਆਂ। ਉੱਥੇ, ਆਉਣ ਵਾਲੇ ਸਮੇਂ ਵਿਚ ਸਰਕਾਰ 2 ਲੱਖ ਹੋਰ ਨੌਕਰੀਆਂ ਦੇਣ ਦਾ ਕੰਮ ਕਰੇਗੀ।

          ਇਸ ਤੋਂ ਪਹਿਲਾਂ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਕਾਲਕਾ ਤੋਂ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਇਸਰੋ ਦੇ ਸਾਬਕਾ ਚੇਅਰਮੈਨ ਡਾ. ਐਸ. ਸੋਮਨਾਥ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਹਦੇਵਾ ਨੇ ਸਮਾਰਿਕਾ ਦਾ ਉਦਘਾਟਨ ਵੀ ਕੀਤਾ।

Have something to say? Post your comment

 

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ, ਨਿਫਟੀ ਸ਼ੁਰੂਆਤੀ ਗਿਰਾਵਟ ਤੋਂ ਬਾਅਦ

ਸੈਂਸੈਕਸ, ਨਿਫਟੀ ਵਿੱਚ ਤੇਜ਼ੀ ਨਾਲ ਉਛਾਲ ਆਇਆ ਕਿਉਂਕਿ ਵਿਸ਼ਵਵਿਆਪੀ ਤਣਾਅ ਘੱਟ ਹੋਇਆ

ਸਰਕਾਰ ਨੇ ਜਨਗਣਨਾ-2027 ਲਈ 4 ਡਿਜੀਟਲ ਟੂਲ ਪੇਸ਼ ਕੀਤੇ, 30 ਲੱਖ ਤੋਂ ਵੱਧ ਅਧਿਕਾਰੀ ਤਾਇਨਾਤ ਕੀਤੇ ਜਾਣਗੇ

ਮੱਧ ਪੂਰਬ ਦੇ ਤਣਾਅ ਰੁਪਏ ਅਤੇ ਵਿਕਾਸ ਲਈ ਸਿਰਫ਼ ਘੱਟੋ-ਘੱਟ ਜੋਖਮ ਪੈਦਾ ਕਰ ਸਕਦੇ ਹਨ: ਰਿਪੋਰਟ

ਮੱਧ ਪੂਰਬ ਦੇ ਵਧਦੇ ਤਣਾਅ ਦੇ ਵਿਚਕਾਰ ਮਹਿੰਗਾਈ ਦੀਆਂ ਚਿੰਤਾਵਾਂ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਮੱਧ ਪੂਰਬ ਵਿੱਚ ਤਣਾਅ ਵਧਣ ਕਾਰਨ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 83 ਡਾਲਰ ਤੋਂ ਪਾਰ ਹੋ ਗਈਆਂ

ਸਕਾਰਾਤਮਕ ਏਸ਼ੀਆਈ ਸੰਕੇਤਾਂ ਦੇ ਬਾਵਜੂਦ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ

ਭਾਰਤ ਦੀਆਂ PMI ਸੇਵਾਵਾਂ ਫਰਵਰੀ ਵਿੱਚ 58.1 'ਤੇ ਮਜ਼ਬੂਤ ​​ਰਹੀਆਂ

ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ; ਮੱਧ ਪੂਰਬ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ 92 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ