Friday, March 06, 2026 English हिंदी
ਤਾਜ਼ਾ ਖ਼ਬਰਾਂ
ਬੰਗਾਲ ਸਰ: ਝਾਰਖੰਡ, ਓਡੀਸ਼ਾ ਦੇ 200 ਅਧਿਕਾਰੀ ਸੋਮਵਾਰ ਤੋਂ ਨਿਆਂਇਕ ਨਿਰਣਾ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇT20 WC: 'ਬੁਮਰਾਹ ਇੱਕ ਸੁਪਰਪਾਵਰ ਹੈ ਜਿਸਦਾ ਕੋਈ ਵੀ ਕਪਤਾਨ ਸੁਪਨਾ ਦੇਖੇਗਾ,' ਡੂ ਪਲੇਸਿਸ ਕਹਿੰਦਾ ਹੈਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀਗੁਜਰਾਤ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈਪ੍ਰਿਯੰਕਾ ਚੋਪੜਾ ਜੋਨਸ ਨੂੰ ਆਸਕਰ 2026 ਲਈ ਪੇਸ਼ਕਾਰ ਵਜੋਂ ਐਲਾਨਿਆ ਗਿਆਸੁਡਾਨ ਦੇ ਕੋਰਡੋਫਾਨ ਖੇਤਰ ਵਿੱਚ ਤੇਜ਼ ਲੜਾਈ ਨੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀਆਂ ਨੂੰ ਚਿੰਤਤ ਕੀਤਾਹਰਸ਼ਦੀਪ ਕੌਰ ਨੇ ਸ਼ਾਹਰੁਖ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਨਾਲ 'ਸੰਗੀਤਕ ਮਹੌਲ' ਸਾਂਝਾ ਕੀਤਾਅਨੁਪਮ ਖੇਰ ਕਹਿੰਦੇ ਹਨ ਕਿ 'ਸੁਪਨੇ ਉਦੋਂ ਸਾਕਾਰ ਹੁੰਦੇ ਹਨ ਜਦੋਂ ਤੁਸੀਂ ਹਾਰ ਮੰਨਣ ਤੋਂ ਇਨਕਾਰ ਕਰਦੇ ਹੋ', ਨਾ ਕਿ ਜਦੋਂ 'ਜ਼ਿੰਦਗੀ ਆਸਾਨ ਹੁੰਦੀ ਹੈ'ਸਲਮਾਨ ਖਾਨ ਨੇ ਕਬੀਰ ਬੇਦੀ ਨੂੰ 'ਭਾਰਤ ਦਾ ਅਸਲੀ ਟਾਈਗਰ' ਕਿਹਾਦੱਖਣੀ ਕੋਰੀਆ ਨੇ ਜਨਵਰੀ ਵਿੱਚ 5ਵਾਂ ਸਭ ਤੋਂ ਵੱਡਾ ਚਾਲੂ ਖਾਤਾ ਸਰਪਲੱਸ ਦਰਜ ਕੀਤਾ: BOK

ਰਾਸ਼ਟਰੀ

ਲੋਕਤੰਤਰ ਨੂੰ ਕਾਇਮ ਰੱਖਣ ਲਈ ਨਿਆਂਇਕ ਇਮਾਨਦਾਰੀ ਹੈ ਜਰੂਰੀ - ਜਸਟਿਸ ਸੂਰਿਆਕਾਂਤ

ਹਰਿਆਣਾ ਦੇ 110 ਅਧਿਕਾਰੀ ਚੰਡੀਗੜ੍ਹ ਜੂਡੀਸ਼ੀਅਲ ਅਕਾਦਮੀ ਵਿਚ ਇੱਕ ਸਾਲ ਦੀ ਟ੍ਰੇਨਿੰਗ ਪ੍ਰੋਗਰਾਮ ਕਰਣਗੇ ਸ਼ੁਰੂ

 

ਚੰਡੀਗਡ੍ਹ, 16 ਫਰਵਰੀ || TC - ਹਰਿਆਣਾ ਦੇ ਟ੍ਰੇਨੀ ਜੂਡੀਸ਼ੀਅਲ ਅਧਿਕਾਰੀਆਂ ਲਈ ਇੱਕ ਸਾਲ ਦਾ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਚੰਡੀਗੜ੍ਹ ਜੂਡੀਸ਼ੀਲ ਅਕਾਦਮੀ ਵਿਚ ਕੀਤੀ ਗਅੀ। ਅਕਾਦਮੀ ਵਿਚ ਹਰਿਆਣਾ ਦੇ 110 ਅਧਿਕਾਰੀਆਂ ਦਾ ਇੱਕ ਬੈਚ ਆਪਣਾ ਇੱਕ ਸਾਲ ਦਾ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰੇਗਾ।

          ਇਸ ਪ੍ਰੋਗਰਾਮ ਦੀ ਅਗਵਾਈ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਸ੍ਰੀ ਸੂਰਿਅਕਾਂਤ ਨੇ ਕੀਤੀ ਅਤੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇੱਕ ਨਿਰਪੱਖ ਕਾਨੂੰਨੀ ਪ੍ਰਣਾਲੀ ਦੇ ਆਧਾਰ ਵਜੋ ਨਿਆਂਇਕ ਇਮਾਨਦਾਰੀ ਅਤੇ ਪਾਰਦਰਸ਼ਿਤਾ ਜਰੂਰੀ ਹੈ। ਉਨ੍ਹਾਂ ਨੇ ਨੌਜੁਆਨ ਕਾਨੂੰਨੀ ਪੇਸ਼ੇਵਰਾਂ ਨੂੰ ਸੰਵਿਧਾਨ ਅਤੇ ਕਾਨੂੰਨ ਦੇ ਸ਼ਾਸਨ ਨੂੰ ਬਣਾਏ ਰੱਖਣ ਲਈ ਪ੍ਰੋਤਸਾਹਿਤ ਕਰਦੇ ਹੋਏ ਇੱਪਣੀ ਕੀਤੀ, ''ਨਿਆਂਇਕ ਅਖੰਡਤਾ ਸਿਰਫ ਇੱਕ ਗੁਣ ਨਹੀਂ ਹੈ, ਸਗੋ ਲੋਕਤੰਤਰ ਦੀ ਹੋਂਦ ਲਈ ਇੱਕ ਜਰੂਰਤ ਹੈ, ਵਿਸ਼ੇਸ਼ ਰੂਪ ਨਾਲ ਤੇਜੀ ਨਾਲ ਤਕਨੀਕੀ ਪ੍ਰਗਤੀ ਦੇ ਯੁੱਗ ਵਿਚ।

          ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਕਾਨੂੰਨੀ ਪ੍ਰਣਾਲੀ ਦੀ ਬਿਹਤਰੀ ਲਈ ਤਕਨਾਲੋ੧ੀ ਦੀ ਵਰਤੋ ਕਰਨਾ ਸਾਡੀ ਜਿਮੇਵਾਰੀ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਹਾਸ਼ੀਏ 'ਤੇ ਰਹਿਣ ਵਾਲੇ ਕੰਮਿਉਨਿਟੀਆਂ ਲਈ ਸਰਲ ਨਿਆਂ ਦੀ ਮਹਤੱਵਪੂਰਣ ਜਰੂਰਤ ਨੂੰ ਰੇਖਾਂਕਿਤ ਕੀਤਾ ਅਤੇ ਨਿਆਂਇਕ ਕਾਰਵਾਈ ਵਿਚ ਖੇਤਰੀ ਬੋਲੀਆਂ ਨੂੰ ਸ਼ਾਮਿਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਰਤ ਵਿਚ ਭਾਸ਼ਾਵਾਂ ਦੀ ਵਿਵਿਧਤਾ ਨੂੰ ਪਹਿਚਾਣਦੇ ਹੋਏ ਕਿਹਾ ਕਿ ਖੇਤਰੀ ਬੋਲੀਆਂ ਨੂੰ ਅਪਣਾ ਕੇ ਅਸੀਂ ਕਾਨੂੰਨ ਨੂੰ ਆਮ ਆਦਮੀ ਲਈ ਵੱਧ ਸਰਲ ਅਤੇ ਭਰੋਸੇਯੋਗ ਬਨਾਉਂਦੇ ਹਨ।

          ਕਾਨੂੰਨੀ ਬਿਰਾਦਰੀ ਦੇ ਅਣਥੱਕ ਯਤਨਾਂ ਨੂੰ ਸਵੀਕਾਰ ਕਰਦੇ ਹੋਏ ਜਸਟਿਸ ਸੂਰਿਆਕਾਂਤ ਨੇ ਨਿਰਪੱਖ ਅਤੇ ਤੁਰੰਤ ਸੁਣਵਾਈ ਯਕੀਨੀ ਕਰਨ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਪੇਸ਼ਾ ਇੱਕ ਮਹਾਨ ਪੇਸ਼ਾ ਹੈ ਅਤੇ ਇਸ ਦੀ ਤਾਕਤ ਨਿਆਂ ਦੇ ਪ੍ਰਤੀ ਇਸ ਦੇ ਅਟੁੱਟ ਸਮਰਪਣ ਵਿਚ ਨਿਹਿਤ ਹੈ।

          ਉਨ੍ਹਾਂ ਨੇ ਨਿਆਂਪਾਲਿਕਾ ਨੂੰ ਮਜਬੂਤ ਕਰਨ ਲਈ ਜਰੂਰੀ ਤਿੰਨ ਮਹਤੱਵਪੂਰਣ ਤੱਥਾਂ ਨੂੰ ਰੇਖਾਂਕਿਤ ਕੀਤਾ ਹੈ, ਜਿਨ੍ਹਾਂ ਵਿਚ ਤਕਨੀਕੀ ਸਮੱਗਰੀਆਂ ਦਾ ਪ੍ਰਭਾਵੀ ਢੰਗ ਨਾਲ ਵਰਤੋ ਕਰਨ ਲਈ ਕਾਨੂੰਨੀ ਪੇਸ਼ੇਵਰਾਂ ਦੇ ਵਿਚ ਡਿਜੀਟਲ ਸਾਖਰਤਾ ਦੀ ਜਰੂਰਤ, ਵਾਂਝੇ ਵਰਗਾਂ ਦੀ ਸੇਵਾ ਕਰਨ ਅਤੇ ਕਾਨੂੰਨੀ ਪਹੁੰਚ ਵਿਚ ਅੰਤਰ ਨੂੰ ਪਾਟਣ ਲਈ ਪ੍ਰੋ-ਬੋਨੋ ਸੇਵਾਵਾਂ ਦਾ ਮਹਤੱਵ ਅਤੇ ਇੱਕ ਸੰਤੁਲਿਤ ਅਤੇ ਸਹੀ ਦ੍ਰਿਸ਼ਟੀਕੋਣ ਬਣਾਏ ਬੱਖਣ ਲਈ ਕਾਨੂੰਨੀ ਪੇਸ਼ੇ ਨਾਲ ੧ੁੜੇ ਲੋਕਾਂ ਲਈ ਮਾਨਸਿਕ ਭਲਾਈ ਦਾ ਮਹਤੱਵ ਸ਼ਾਮਿਲ ਹੈ।

          ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ-ਕਮ-ਚੰਡੀਗੜ੍ਹ ਜੂਡੀਸ਼ੀਅਲ ਅਕਾਦਮੀ ਦੇ ਸਰੰਖਕ-ਪ੍ਰਮੁੱਖ ਮਾਣਯੋਗ ਜਸਟਿਸ  ਸ਼ੀਲ ਨਾਗੂ ਨੇ ਜੱਜ ਹੋਣ ਦੇ ਨਾਲ ਜਿਮੇਵਾਰੀ ਨੂੰ ਰੇਖਾਂਕਿਤ ਕਰਦੇ ਹੋਏ ਨਵੇਂ ਸ਼ਾਮਿਲ ਜੱਜਾਂ ਅਤੇ ਉਨ੍ਹਾਂ ਦੇ ਪੇਸ਼ੇਵਰਾਂ ਨੂੰ ਵਧਾਈ ਦਿੱਤੀ।

          ਉਨ੍ਹਾਂ ਨੇ ਨਿਰਪੱਖਤਾ, ਇਮਾਨਦਾਰੀ ਅਤੇ ਆਂਚਰਣ ਦੇ ਉੱਚਤਮ ਮਾਨਕਾਂ ਨੂੰ ਬਣਾਏ ਰੱਖਣ ਦੀ ਜਰੂਰਤ 'ਤੇ ਜੋਰ ਦਿੱਤਾ। ਜਸਟਿਸ ਨਾਗੂ ਨੇ ਜੱਜਾਂ ਨੂੰ ਆਪਣੀ ਜਿਮੇਵਾਰੀਆਂ ਨੂੰ ਪ੍ਰਭਾਵੀ ਢੰਗ ਨਾਲ ਪੂਰਾ ਕਰਨ ਲਈ ਸ਼ਰੀਰਿਕ ਅਤੇ ਮਾਨਸਿਕ ਭਲਾਈ ਦੇ ਮਹਤੱਵ ''ਤੇ ਚਾਨਣ ਪਾਇਆ।

          ਉਨ੍ਹਾਂ ਨੇ ਸ਼ਾਮਿਲ ਲੋਕਾਂ ਨੂੰ ਆਪਣੇ ਗਿਆਨ ਨੁੰ ਵਧਾਉਣ ਅਤੇ ਨਿਆਂਪਾਲਿਕਾ ਵਿਚ ਸਕਾਰਾਤਮਕ ਯੋਗਦਾਨ ਦੇਣ ਲਈ ਸਿਖਲਾਈ ਦੌਰਾਨ ਸੁਆਲ ਪੁੱਛਣ ਲਈ ਪ੍ਰੋਤਸਾਹਿਤ ਕੀਤਾ।

          ਸਮਾਰੋਹ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ (ਡਾ.) ਸ਼ੇਖਰ ਧਵਨ (ਸੇਵਾਮੁਕਤ) ਦੀ ਕਿਤਾਬ ਮਾਈ ਜਰਨੀ ਦੀ ਘੁੰਡ ਚੁਕਾਈ ਮਾਣਯੋਗ ਜੱਜ ਜਸਟਿਸ ਸੂਰਿਆਕਾਂਤ ਵੱਲੋਂ ਕੀਤੀ ਗਈ। ਇਹ ਕਿਤਾਬ ਸੂਖਮ ਯਾਦਾਂ ਦਾ ਵੇਰਵਾ ਹੈ, ਜਿਸ ਵਿਚ ਸੁਬੋਰਡੀਨੇਟ ਪੱਧਰ 'ਤੇ ਇੱਕ ਨਿਆਂਇਕ ਅਧਿਕਾਰੀ ਵਜੋ ਅਤੇ ਉਸ ਦੇ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋ ਉਨ੍ਹਾਂ ਦੀ 40 ਸਾਲ ਦੀ ਯਾਤਰਾ ਦਾ ਵੇਰਵਾ ਦਿੱਤਾ ਗਿਆ ਹੈ, ਜੋ ਉਨ੍ਹਾਂ ਦੇ ਸ਼ਾਨਦਾਰ ਕੈਰਿਅਰ ਤੋਂ ਮੁਲਾਂਕਨ ਵਿਵੇਕ ਅਤੇ ਤਜਰਬਾ ਪ੍ਰਦਾਨ ਕਰਦਾ ਹੈ।

          ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਚੇਅਰਮੈਨ ਬੋਰਡ ਆਫ ਗਵਰਨਰਸ ਚੰਡੀਗੜ੍ਹ ਜੂਡੀਸ਼ੀਅਲ ਅਕਾਦਮੀ, ਜਸਟਿਸ (ਡਾ.) ਸ਼ੇਖਰ ਧਵਨ (ਸੇਵਾਮੁਕਤੀ), ਪੰਜਾਬ ਅਤੇ ਹਰਿਆਣਾਂ ਹਾਈ ਕੋਰਟ ਤੇ ਚੰਡੀਗੜ੍ਹ ਜੂਡੀਸ਼ੀਅਲ ਅਕਾਦਮੀ ਦੇ ਡਾਇਰੈਕਟਰ (ਪ੍ਰਸਾਸ਼ਨ) ਸ੍ਰੀ ਅਜੈ ਕੁਮਾਰ ਸ਼ਾਰਦਾ ਵੀ ਮੋਜੂਦ ਸਨ।

Have something to say? Post your comment

 

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ, ਨਿਫਟੀ ਸ਼ੁਰੂਆਤੀ ਗਿਰਾਵਟ ਤੋਂ ਬਾਅਦ

ਸੈਂਸੈਕਸ, ਨਿਫਟੀ ਵਿੱਚ ਤੇਜ਼ੀ ਨਾਲ ਉਛਾਲ ਆਇਆ ਕਿਉਂਕਿ ਵਿਸ਼ਵਵਿਆਪੀ ਤਣਾਅ ਘੱਟ ਹੋਇਆ

ਸਰਕਾਰ ਨੇ ਜਨਗਣਨਾ-2027 ਲਈ 4 ਡਿਜੀਟਲ ਟੂਲ ਪੇਸ਼ ਕੀਤੇ, 30 ਲੱਖ ਤੋਂ ਵੱਧ ਅਧਿਕਾਰੀ ਤਾਇਨਾਤ ਕੀਤੇ ਜਾਣਗੇ

ਮੱਧ ਪੂਰਬ ਦੇ ਤਣਾਅ ਰੁਪਏ ਅਤੇ ਵਿਕਾਸ ਲਈ ਸਿਰਫ਼ ਘੱਟੋ-ਘੱਟ ਜੋਖਮ ਪੈਦਾ ਕਰ ਸਕਦੇ ਹਨ: ਰਿਪੋਰਟ

ਮੱਧ ਪੂਰਬ ਦੇ ਵਧਦੇ ਤਣਾਅ ਦੇ ਵਿਚਕਾਰ ਮਹਿੰਗਾਈ ਦੀਆਂ ਚਿੰਤਾਵਾਂ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਮੱਧ ਪੂਰਬ ਵਿੱਚ ਤਣਾਅ ਵਧਣ ਕਾਰਨ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 83 ਡਾਲਰ ਤੋਂ ਪਾਰ ਹੋ ਗਈਆਂ

ਸਕਾਰਾਤਮਕ ਏਸ਼ੀਆਈ ਸੰਕੇਤਾਂ ਦੇ ਬਾਵਜੂਦ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ

ਭਾਰਤ ਦੀਆਂ PMI ਸੇਵਾਵਾਂ ਫਰਵਰੀ ਵਿੱਚ 58.1 'ਤੇ ਮਜ਼ਬੂਤ ​​ਰਹੀਆਂ

ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ; ਮੱਧ ਪੂਰਬ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ 92 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ