Friday, March 06, 2026 English हिंदी
ਤਾਜ਼ਾ ਖ਼ਬਰਾਂ
ਬੰਗਾਲ ਸਰ: ਝਾਰਖੰਡ, ਓਡੀਸ਼ਾ ਦੇ 200 ਅਧਿਕਾਰੀ ਸੋਮਵਾਰ ਤੋਂ ਨਿਆਂਇਕ ਨਿਰਣਾ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇT20 WC: 'ਬੁਮਰਾਹ ਇੱਕ ਸੁਪਰਪਾਵਰ ਹੈ ਜਿਸਦਾ ਕੋਈ ਵੀ ਕਪਤਾਨ ਸੁਪਨਾ ਦੇਖੇਗਾ,' ਡੂ ਪਲੇਸਿਸ ਕਹਿੰਦਾ ਹੈਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀਗੁਜਰਾਤ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈਪ੍ਰਿਯੰਕਾ ਚੋਪੜਾ ਜੋਨਸ ਨੂੰ ਆਸਕਰ 2026 ਲਈ ਪੇਸ਼ਕਾਰ ਵਜੋਂ ਐਲਾਨਿਆ ਗਿਆਸੁਡਾਨ ਦੇ ਕੋਰਡੋਫਾਨ ਖੇਤਰ ਵਿੱਚ ਤੇਜ਼ ਲੜਾਈ ਨੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀਆਂ ਨੂੰ ਚਿੰਤਤ ਕੀਤਾਹਰਸ਼ਦੀਪ ਕੌਰ ਨੇ ਸ਼ਾਹਰੁਖ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਨਾਲ 'ਸੰਗੀਤਕ ਮਹੌਲ' ਸਾਂਝਾ ਕੀਤਾਅਨੁਪਮ ਖੇਰ ਕਹਿੰਦੇ ਹਨ ਕਿ 'ਸੁਪਨੇ ਉਦੋਂ ਸਾਕਾਰ ਹੁੰਦੇ ਹਨ ਜਦੋਂ ਤੁਸੀਂ ਹਾਰ ਮੰਨਣ ਤੋਂ ਇਨਕਾਰ ਕਰਦੇ ਹੋ', ਨਾ ਕਿ ਜਦੋਂ 'ਜ਼ਿੰਦਗੀ ਆਸਾਨ ਹੁੰਦੀ ਹੈ'ਸਲਮਾਨ ਖਾਨ ਨੇ ਕਬੀਰ ਬੇਦੀ ਨੂੰ 'ਭਾਰਤ ਦਾ ਅਸਲੀ ਟਾਈਗਰ' ਕਿਹਾਦੱਖਣੀ ਕੋਰੀਆ ਨੇ ਜਨਵਰੀ ਵਿੱਚ 5ਵਾਂ ਸਭ ਤੋਂ ਵੱਡਾ ਚਾਲੂ ਖਾਤਾ ਸਰਪਲੱਸ ਦਰਜ ਕੀਤਾ: BOK

ਰਾਸ਼ਟਰੀ

ਕੌਮਾਂਤਰੀ ਕ੍ਰਾਫਟ ਮਹਾਕੁੰਭ ਦੀ ਮਹਾ ਸਟੇਜ 'ਤੇ ਰਹੀ ਪੰਜਾਬੀ ਗੀਤਾਂ ਦੀ ਧੂਮ

ਸਭਿਆਚਾਰਕ ਸ਼ਾਮ ਵਿਚ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਣਪਾਲ ਗੁੱਜਰ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ

ਚੰਡੀਗਡ੍ਹ, 16 ਫਰਵਰੀ || TC - 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਡਟ ਮੇਲੇ ਵਿਚ ਪਿਛਲੀ ਸ਼ਾਮ ਸਭਿਆਚਾਰਕ ਸ਼ਾਮ ਵਿਚ ਪੰਜਾਬੀ ਗਾਇਕੀ ਨਾਲ ਪੂਰਾ ਸੂਰਜਕੁੰਡ ਝੂਮ ਉੱਠਿਆ। ਪੰਜਾਬ ਦੇ ਮੰਨੇ-ਪ੍ਰਮੰਨੇ ਗਾਇਕ ਗੁਰਤਾਜ ਨੇ ਇੱਕ ਤੋਂ ਵੱਧ ਕੇ ਇੱਕ ਬਿਹਤਰੀਨ ਪੰਜਾਬੀ ਗੀਤਾਂ ਦੀ ਪੇਸ਼ਗੀ ਨਾਲ ਪੰਡਾਲ ਵਿਚ ਮੌਜੂਦ ਸਾਰੇ ਦਰਸ਼ਕਾਂ ਵਿਚ ਜੋਸ਼ ਭਰ ਦਿੱਤਾ।

          ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਣਲਾਲ ਗੁੱਜਰ ਨੇ ਪਿਛਲੇ ਸ਼ਾਮ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਮਲੇ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਪੂਰੇ ਵਿਸ਼ਵ ਵਿਚ ਆਪਣੀ ਪਹਿਚਾਣ ਬਣਾ ਚੁੱਕਾ ਹੈ।ਇਸ ਮੇਲੇ ਨਾਲ ਦੇਸ਼-ਵਿਦੇਸ਼ਾਂ ਦੇ ਸ਼ਿਲਪਕਾਰਾਂ ਨੂੰ ਆਪਣਾ ਹੁਨਰ ਪੇਸ਼ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਅਨੇਕਤਾ ਵਿਚ ਏਕਤਾ ਦੀ ਮਿਸਾਲ ਬਣਿਆ ਇਹ ਮੇਲਾ ਪੂਰੇ ਵਿਸ਼ਵ ਦੇ ਕਲਾਕਾਰਾਂ ਵੱਲੋਂ ਦਿੱਤੀ ਜਾ ਰਹੀ ਸਭਿਆਚਾਰਕ ਪੇਸ਼ਗੀਆਂ ਨਾਲ ਵੀ ਸੈਨਾਨੀਆਂ ਲਈ ਖਿੱਚ ਦਾ ਕੇਂਦਰ ਬਣ ਚੁੱਕਾ ਹੈ।

          ਸ੍ਰੀ ਕ੍ਰਿਸ਼ਣਪਾਲ ਗੁੱਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਪੂਰੇ ਦੇਸ਼ ਦੇ ਸ਼ਿਲਪਕਾਰਾਂ ਦੀ ਆਰਥਕ ਤੌਰ 'ਤੇ ਖੁਸ਼ਹਾਲ ਬਨਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੇ ਹਨ। ਉੱਥੇ ਹੀ ਹਰਿਆਣਾ ਸਰਕਾਰ ਵੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਬਿਨ੍ਹਾ ਭੇਦਭਾਵ ਦੇ ਸਮਾਨ ਰੂਪ ਨਾਲ ਵਿਕਾਸ ਕੰਮ ਦੇ ਪੱਥ 'ਤੇ ਵੱਧ ਰਹੀ ਹੈ।

          ਮੇਲੇ ਵਿਚ ਸਭਿਆਚਾਰਕ ਸ਼ਾਮ ਵਿਚ ਗੁਰਤਾਜ ਦੀ ਪੰਜਾਬੀ ਮਿਊਜਿਕ ਬੀਟ 'ਤੇ ਪੰਡਾਲ ਵਿਚ ਮੌਜੂਦ ਨੌਜੁਆਨ ਦੇਰ ਰਾਤ ਤੱਕ ਝੂਮਦੇ ਰਹੇ। ਉਨ੍ਹਾਂ ਨੇ ਇੱਕ ਤੋਂ ਇੱਕ ਵੱਧ ਕੇ ਪੰਜਾਬੀ ਗੀਤਾਂ ਦੀ ਸ਼ਾਨਦਾਰ ਪੇਸ਼ਗੀਆਂ ਦਿੱਤੀਆਂ। ਮਿੱਤਰਾ ਦੇ ਨਾਲ ਧੋਖਾ ਨਹੀਂ ਕਮਾਈ ਦਾ, ਅਸੀਂ ਮਰਗੇ ਨੀ ਓਏ ਓਏ,, ਮਿੱਤਰਾਂ ਦਾ ਨਾਂਅ ਚਲਦਾ, ਕੋਕਾ ਤੇਰਾ ਕੁੱਝ-ਕੁੱਝ ਕਹਿੰਦਾ ਦੀ ਕੋਕਾ ਅਤੇ ਗੁੜ ਨਾਲੋ ਇਸ਼ਕ ਮਿੱਠਾ ਆਦਿ ਮਨ ਮੋਹਕ ਪੰਜਾਬੀ ਗੀਤਾਂ 'ਤੇ ਸੈਨਾਨੀ ਦੇਰ ਸ਼ਾਮ ਤੱਕ ਨੱਚਦੇ ਰਹੇ।

          ਸਭਿਆਚਾਰਕ ਸ਼ਾਮ ਵਿਚ ਪੰਜਾਬੀ ਸਿੰਗਰ ਗੁਰਤਾਜ ਨੇ ਸੂਰਜਕੁੰਡ ਕੌਮਾਂਤਰੀ ਮੇਲੇ ਵਿਚ ਸੱਦਣ ਲਈ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਮੰਚ ਰਾਹੀਂ ਅੱਜ ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਹਰਿਆਣਾ ਸਰਕਾਰ ਭਾਰਤੀ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਵਿਚ ਆਪਣੀ ਅਮੁੱਲ ਭੁਕਿਮਾ ਨਿਭਾਉਂਦੇ ਹੋਏ ਦੇਸ਼ ਦੁਨੀਆ ਤੱਕ ਸਕਾਰਾਤਮਕ ਸੰਦੇਸ਼ ਦੇ ਰਹੀ ਹੈ।

Have something to say? Post your comment

 

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ, ਨਿਫਟੀ ਸ਼ੁਰੂਆਤੀ ਗਿਰਾਵਟ ਤੋਂ ਬਾਅਦ

ਸੈਂਸੈਕਸ, ਨਿਫਟੀ ਵਿੱਚ ਤੇਜ਼ੀ ਨਾਲ ਉਛਾਲ ਆਇਆ ਕਿਉਂਕਿ ਵਿਸ਼ਵਵਿਆਪੀ ਤਣਾਅ ਘੱਟ ਹੋਇਆ

ਸਰਕਾਰ ਨੇ ਜਨਗਣਨਾ-2027 ਲਈ 4 ਡਿਜੀਟਲ ਟੂਲ ਪੇਸ਼ ਕੀਤੇ, 30 ਲੱਖ ਤੋਂ ਵੱਧ ਅਧਿਕਾਰੀ ਤਾਇਨਾਤ ਕੀਤੇ ਜਾਣਗੇ

ਮੱਧ ਪੂਰਬ ਦੇ ਤਣਾਅ ਰੁਪਏ ਅਤੇ ਵਿਕਾਸ ਲਈ ਸਿਰਫ਼ ਘੱਟੋ-ਘੱਟ ਜੋਖਮ ਪੈਦਾ ਕਰ ਸਕਦੇ ਹਨ: ਰਿਪੋਰਟ

ਮੱਧ ਪੂਰਬ ਦੇ ਵਧਦੇ ਤਣਾਅ ਦੇ ਵਿਚਕਾਰ ਮਹਿੰਗਾਈ ਦੀਆਂ ਚਿੰਤਾਵਾਂ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਮੱਧ ਪੂਰਬ ਵਿੱਚ ਤਣਾਅ ਵਧਣ ਕਾਰਨ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 83 ਡਾਲਰ ਤੋਂ ਪਾਰ ਹੋ ਗਈਆਂ

ਸਕਾਰਾਤਮਕ ਏਸ਼ੀਆਈ ਸੰਕੇਤਾਂ ਦੇ ਬਾਵਜੂਦ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ

ਭਾਰਤ ਦੀਆਂ PMI ਸੇਵਾਵਾਂ ਫਰਵਰੀ ਵਿੱਚ 58.1 'ਤੇ ਮਜ਼ਬੂਤ ​​ਰਹੀਆਂ

ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ; ਮੱਧ ਪੂਰਬ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ 92 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ