Friday, March 06, 2026 English हिंदी
ਤਾਜ਼ਾ ਖ਼ਬਰਾਂ
ਬੰਗਾਲ ਸਰ: ਝਾਰਖੰਡ, ਓਡੀਸ਼ਾ ਦੇ 200 ਅਧਿਕਾਰੀ ਸੋਮਵਾਰ ਤੋਂ ਨਿਆਂਇਕ ਨਿਰਣਾ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇT20 WC: 'ਬੁਮਰਾਹ ਇੱਕ ਸੁਪਰਪਾਵਰ ਹੈ ਜਿਸਦਾ ਕੋਈ ਵੀ ਕਪਤਾਨ ਸੁਪਨਾ ਦੇਖੇਗਾ,' ਡੂ ਪਲੇਸਿਸ ਕਹਿੰਦਾ ਹੈਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀਗੁਜਰਾਤ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈਪ੍ਰਿਯੰਕਾ ਚੋਪੜਾ ਜੋਨਸ ਨੂੰ ਆਸਕਰ 2026 ਲਈ ਪੇਸ਼ਕਾਰ ਵਜੋਂ ਐਲਾਨਿਆ ਗਿਆਸੁਡਾਨ ਦੇ ਕੋਰਡੋਫਾਨ ਖੇਤਰ ਵਿੱਚ ਤੇਜ਼ ਲੜਾਈ ਨੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀਆਂ ਨੂੰ ਚਿੰਤਤ ਕੀਤਾਹਰਸ਼ਦੀਪ ਕੌਰ ਨੇ ਸ਼ਾਹਰੁਖ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਨਾਲ 'ਸੰਗੀਤਕ ਮਹੌਲ' ਸਾਂਝਾ ਕੀਤਾਅਨੁਪਮ ਖੇਰ ਕਹਿੰਦੇ ਹਨ ਕਿ 'ਸੁਪਨੇ ਉਦੋਂ ਸਾਕਾਰ ਹੁੰਦੇ ਹਨ ਜਦੋਂ ਤੁਸੀਂ ਹਾਰ ਮੰਨਣ ਤੋਂ ਇਨਕਾਰ ਕਰਦੇ ਹੋ', ਨਾ ਕਿ ਜਦੋਂ 'ਜ਼ਿੰਦਗੀ ਆਸਾਨ ਹੁੰਦੀ ਹੈ'ਸਲਮਾਨ ਖਾਨ ਨੇ ਕਬੀਰ ਬੇਦੀ ਨੂੰ 'ਭਾਰਤ ਦਾ ਅਸਲੀ ਟਾਈਗਰ' ਕਿਹਾਦੱਖਣੀ ਕੋਰੀਆ ਨੇ ਜਨਵਰੀ ਵਿੱਚ 5ਵਾਂ ਸਭ ਤੋਂ ਵੱਡਾ ਚਾਲੂ ਖਾਤਾ ਸਰਪਲੱਸ ਦਰਜ ਕੀਤਾ: BOK

ਰਾਸ਼ਟਰੀ

ਨਸ਼ਾ ਕਰਨ ਵਿਚ ਇਸਤੇਮਾਲ ਕਰਨ ਵਾਲੀ ਦਵਾਈਆਂ ਦੀ ਵਿਕਰੀ ਕਰਨ ਵਾਲੀ ਦੁਕਾਨਾਂ ਨੂੰ ਸੀਲ ਕਰਨ - ਸਿਹਤ ਮੰਤਰੀ

ਚੰਡੀਗੜ੍ਹ, 7 ਫਰਰਵੀ || TC - ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਫੂਡ ਡਰੱਗ ਏਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ੈਡੀਯੂਲ ਐਚ ਅਤੇ ਐਕਸ ਦਵਾਈਆਂ ਦੀ ਵਿਕਰੀ ਦੀ ਨਿਗਰਾਨੀ ਲਈ ਮੈਡੀਕਲ ਸਟੋਰਾਂ ਦਾ ਨਿਯਮਤ ਦੌਰਾ ਕਰ ਅਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ। ਦੋਸ਼ੀ ਪਾਏ ਜਾਣ ਵਾਲੇ ਮੈਡੀਕਲ ਸਟੋਰਾਂ ਦਾ ਲਾਇਸੈਂਸ ਵੀ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਕਾਨੂੰਨੀ ਕਾਰਵਾਈ ਦੇ ਨਾਲ ਦੁਕਾਨਾਂ ਨੂੰ ਤੁਰੰਤ ਸੀਲ ਕਰ ਦੇਣ।

          ਸਿਹਤ ਮੰਤਰੀ ਨੇ ਹਰਿਆਣਾ ਵਿਚ ਨਸ਼ਾ ਮੁਕਤੀ ਪ੍ਰੋਗਰਾਮ ਦੀ ਸਮੀਖਿਆ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਸੂਬੇ ਵਿਚ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਚ ਨਸ਼ੇ ਦੀ ਲੱਤ ਦੇ ਮੁਫਤ ਇਲਾਜ ਦੀ ਉਪਲਬਧਤਾ ਸਰਲ ਕੀਤੀ ਜਾਵੇ ਅਤੇ ਉਪਚਾਰ ਦੌਰਾਨ ਇਹ ਯਕੀਨੀ ਕੀਤਾ ਜਾਵੇ ਕਿ ਨਸ਼ੇ ਦੇ ਆਦੀ-ਰੋਗੀ ਦੀ ਪਹਿਚਾਣ ਗੁਪਤ ਰਹੇ। ਉਨ੍ਹਾਂ ਨੇ ਨਸ਼ੀਲੀ ਦਵਾਈਆਂ ਦੀ ਲੱਤ ਦੇ ਖਤਰੇ ਤੋਂ ਬਚਾਉਣ ਲਈ ਸਕੂਲ/ਕਾਲਜ ਜਾਣ ਵਾਲੇ ਬੱਚਿਆਂ/ਨੌਜੁਆਨਾਂ ਨੂੰ ਨਸ਼ੇ ਦੀ ਬੁਰਾਈ ਦੇ ਪ੍ਰਤੀ ਜਾਗਰੁਕਤਾ ਫੈਲਾਉਣ ਦੀ ਗੱਲ ਕਹੀ। ਉਨ੍ਹਾਂ ਨੇ ਮਾਂਪਿਆਂ ਨੂੰ ਵੀ ਆਪਣੀ ਬੱਚਿਆਂ ਦੀ ਆਦਤਾਂ 'ਤੇ ਧਿਆਨ ਦੇਣ ਦੀ ਅਪੀਲ ਕੀਤੀ।

          ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਹਰਿਆਣਾ ਨੂੰ ਨਸ਼ਾ ਮੁਕਤ ਬਨਾਉਣ ਲਈ ਪ੍ਰਤੀਬੱਧ ਹੈ, ਜਿਸ ਦੇ ਲਈ ਸਮਾਜ ਦੇ ਲੋਕਾਂ ਅਤੇ ਪੁਲਿਸ ਦੀ ਸਮਾਨ ਭਾਗੀਦਾਰੀ ਜਰੂਰੀ ਹੈ। ਉਨ੍ਹਾਂ ਨੇ ਦਸਿਆ ਕਿ ਨਸ਼ਾ ਮੁਕਤੀ ਕੇਂਦਰਾਂ ਵੱਲੋਂ ਨਿਸਮਾਂ ਦਾ ਪਾਲਣ ਨਹੀਂ ਕਰਨ ਦੇ ਕਾਰਨ ਪਿਛਲੇ ਸਾਲ 33 ਕੇਂਦਰਾਂ ਦੇ ਲਾਇਸੈਂਸ ਰੱਦ ਕੀਤੇ ਸਨ। ਉਨ੍ਹਾਂ ਨੇ ਇਹ ਵੀ ਦਸਿਆ ਕਿ ਰਾਜ ਵਿਚ ਨਸ਼ਾ ਮੁਕਤੀ ਸੇਵਾਵਾਂ ਨੂੰ ਮਜਬੂਤ ਕਰਨ ਲਈ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਪ੍ਰਯੋਜਿਤ ਯੋ੧ਨਾ ਤਹਿਤ 17 ਨਵੇਂ ਨਸ਼ਾ ਮੁਕਤੀ ਕੇਂਦਰਾਂ ਵਜੋ ਸਥਾਪਨਾ ਕੀਤੀ ਜਾ ਰਹੀ ਹੈ।

          ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ 4505 ਐਫਆਈਆਰ ਦਰਜ ਕੀਤੀਆਂ ਅਤੇ 7523 ਨਸ਼ਾ ਕਰਨ ਵਾਲਿਆਂ ਦੀ ਪਹਿਚਾਣ ਕੀਤੀ ਗਈ। ਨਸ਼ਾ ਕਰਨ ਵਾਲਿਆਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਉਕਤ ਨੌਜੁਆਨਾਂ ਦੀ ਸੂਚੀ ਸਬੰਧਿਤ ਜਿਲ੍ਹਿਆਂ ਦੇ ਅਧਿਕਾਰੀਆਂ ਦੇ ਨਾਂਲ ਸਾਂਝੀ ਕੀਤੀ ਗਈ ਹੈ।

          ਸਿਹਤ ਸੇਵਾਵਾਂ ਵਿਭਾਗ ਦੇ ਨਿਦੇਸ਼ਕ ਡਾ. ਬ੍ਰਹਮਦੀਪ ਨੇ ਇਸ ਮੌਕੇ 'ਤੇ ਦਸਿਆ ਕਿ ਵਿੱਤ ਸਾਲ 2024-25 ਵਿਚ ਓਪੀਡੀ ਵਿਚ ਕੁੱਲ 34684 ਮਾਮੂਲੀ ਨਸ਼ੇ ਦੇ ਆਦਿ ਮਰੀਜਾਂ ਦਾ ਇਲਾਜ ਕੀਤਾ ਗਿਆ, ਜਦੋਂ ਕਿ ਗੰਭੀਰ ਰੂਪ ਨਾਲ ਨਸ਼ੇ ਦੇ ਆਦੀ 2651 ਮਰੀਜਾਂ ਨੂੰ ਨਸ਼ੇ ਦੀ ਲੱਤ ਦੇ ਇਲਾਜ ਲਈ ਭਰਤੀ ਕੀਤਾ ਗਿਆ। ਇੰਨ੍ਹਾਂ ਵਿਚ ਸੱਭ ਤੋਂ ਵੱਧ ਨਸ਼ਾ ਦੇ ਮਾਮਲੇ ਜਿਲ੍ਹਾ ਸਿਰਸਾ ਵਿਚ ਮਿਲੇ ਹਨ। ਉਨ੍ਹਾਂ ਨੇ ਸਾਰੇ ਜਿਲ੍ਹਿਆਂ ਨੂੰ ਰਾਜ ਦੇ ਸਾਰੇ ਨਸ਼ਾ ਮੁਕਤੀ ਕੇਂਦਰਾਂ 'ਤੇ ਯੋਗ ਅਤੇ ਜਰੂਰੀ ਕਰਮਚਾਰੀਆਂ ਦੀ ਮੌਜੂਦਗੀ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਸਾਰੇ ਜਿਲ੍ਹਾ ਨੋਡਲ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੌਰਾਨ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਪੀੜਤ ਵਿਅਕਤੀਆਂ ਨੁੰ ਨਸ਼ਾ ਮੁਕਤੀ ਉਪਚਾਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਨਸ਼ਾ ਮੁਕਤੀ ਕੇਂਦਰਾਂ ਲਈ ਮਾਨਕ ਸੰਚਾਲਨ ਪ੍ਰਕ੍ਰਿਆ ਦੇ ਸਬੰਧ ਵਿਚ ਮਾਨਕ ਉਪਚਾਰ ਦਿਸ਼ਾ-ਨਿਰਦੇਸ਼ਾਂ 'ਤੇ ਚਰਚਾ ਕੀਤੀ ਗਈ। ਉਨ੍ਹਾਂ ਨੇ ਸਾਰੇ ਨਸ਼ਾ ਮੁਕਤੀ ਕੇਂਦਰਾਂ ਨੂੰ ਐਨਸੀਓਆਰਡੀ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਮੌਜੂਦਾ ਨਸ਼ਾ ਮੁਕਤੀ ਕੇਂਦਰਾਂ ਵਿਚ ਬੱਚਿਆਂ ਲਈ ਵੱਖ ਨਸ਼ਾ ਮੁਕਤੀ ਸਹੂਲਤਾਂ ਜਾਂ ਨਿਰਦੇਸ਼ਿਤ ਖੇਤਰ ਨਿਰਧਾਰਿਤ ਕਰਨ ਦਾ ਵੀ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਦਸਿਆ ਕਿ ਨਸ਼ੀਲੀ ਦਵਾਈਆਂ ਦੀ ਗਲਤ ਵਰਤੋ ਦਾ ਜਲਦੀ ਪਤਾ ਲਗਾਉਣ ਲਈ ਸਾਰੇ ਜਿਲ੍ਹਾ ਸਿਵਲ ਹਸਪਤਾਲਾਂ ਵਿਚ ਪਹਿਲਾਂ ਤੋਂ ਹੀ ਉਪਲਬਧ ਕਰਾਏ ਗਏ ਮੂਤਰ ਅਵਧੀ ਜਾਂਚ ਕਿੱਟ ਦੀ ਵਰਤੋ ਕੀਤੀ ਜਾਵੇਗੀ। ਇਹ ਕਿੱਟ ਮੂਤਰ ਦੇ ਸੈਂਪਲ ਵਿਚ ਵੱਖ-ਵੱਖ ਤਰ੍ਹਾ ਦੀ ਦਵਾਈਆਂ ਜਿਵੇਂ ਓਪਿਓਇਡ, ਕੋਕੀਨ, ਕੈਨਬਿਸ, ਬੇਂਜੋਡਯਜੋਯੇਂਸ, ਏਮਫੈਟੋਮਿਨ ਦੇ ਸੇਵਾ ਦਾ ਤੇਜੀ ਨਾਲ ਪਤਾ ਲਗਾਉਂਦੀ ਹੈ।

Have something to say? Post your comment

 

ਪ੍ਰਚਲਿਤ ਟੈਗਸ

ਹੋਰ ਰਾਸ਼ਟਰੀ ਖ਼ਬਰਾਂ

ਅਮਰੀਕਾ-ਈਰਾਨ ਜੰਗ ਤਣਾਅ, ਡਾਲਰ ਨਰਮ ਹੋਣ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ, ਨਿਫਟੀ ਸ਼ੁਰੂਆਤੀ ਗਿਰਾਵਟ ਤੋਂ ਬਾਅਦ

ਸੈਂਸੈਕਸ, ਨਿਫਟੀ ਵਿੱਚ ਤੇਜ਼ੀ ਨਾਲ ਉਛਾਲ ਆਇਆ ਕਿਉਂਕਿ ਵਿਸ਼ਵਵਿਆਪੀ ਤਣਾਅ ਘੱਟ ਹੋਇਆ

ਸਰਕਾਰ ਨੇ ਜਨਗਣਨਾ-2027 ਲਈ 4 ਡਿਜੀਟਲ ਟੂਲ ਪੇਸ਼ ਕੀਤੇ, 30 ਲੱਖ ਤੋਂ ਵੱਧ ਅਧਿਕਾਰੀ ਤਾਇਨਾਤ ਕੀਤੇ ਜਾਣਗੇ

ਮੱਧ ਪੂਰਬ ਦੇ ਤਣਾਅ ਰੁਪਏ ਅਤੇ ਵਿਕਾਸ ਲਈ ਸਿਰਫ਼ ਘੱਟੋ-ਘੱਟ ਜੋਖਮ ਪੈਦਾ ਕਰ ਸਕਦੇ ਹਨ: ਰਿਪੋਰਟ

ਮੱਧ ਪੂਰਬ ਦੇ ਵਧਦੇ ਤਣਾਅ ਦੇ ਵਿਚਕਾਰ ਮਹਿੰਗਾਈ ਦੀਆਂ ਚਿੰਤਾਵਾਂ ਕਾਰਨ ਕੀਮਤੀ ਧਾਤਾਂ ਵਿੱਚ ਤੇਜ਼ੀ

ਮੱਧ ਪੂਰਬ ਵਿੱਚ ਤਣਾਅ ਵਧਣ ਕਾਰਨ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 83 ਡਾਲਰ ਤੋਂ ਪਾਰ ਹੋ ਗਈਆਂ

ਸਕਾਰਾਤਮਕ ਏਸ਼ੀਆਈ ਸੰਕੇਤਾਂ ਦੇ ਬਾਵਜੂਦ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ

ਭਾਰਤ ਦੀਆਂ PMI ਸੇਵਾਵਾਂ ਫਰਵਰੀ ਵਿੱਚ 58.1 'ਤੇ ਮਜ਼ਬੂਤ ​​ਰਹੀਆਂ

ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ; ਮੱਧ ਪੂਰਬ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ 92 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ